ਚੰਡੀਗੜ੍ਹ: ਘਰੇਲੂ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ, ਜਦਕਿ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ।
ਜਾਣਕਾਰੀ ਅਨੁਸਾਰ, 24 ਕੈਰੇਟ ਸੋਨਾ ਅੱਜ 1,64,500 ਰੁਪਏ ‘ਤੇ ਰਿਹਾ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,52,990 ਰੁਪਏ ਦਰਜ ਕੀਤੀ ਗਈ। ਦੋਵੇਂ ਦਰਾਂ ਬੀਤੇ ਦਿਨ ਵਾਂਗ ਹੀ ਕਾਇਮ ਰਹੀਆਂ।
ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਵੇਖਣ ਨੂੰ ਮਿਲੀ ਹੈ। ਅੱਜ ਚਾਂਦੀ 2,74,100 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ, ਜਦਕਿ ਬੀਤੇ ਦਿਨ ਇਹ 2,77,200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤਰ੍ਹਾਂ ਚਾਂਦੀ ਵਿੱਚ 3,100 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।
ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। COMEX ‘ਤੇ ਅੱਜ ਸੋਨਾ 5,175.30 ਡਾਲਰ ਪ੍ਰਤੀ ਔਂਸ ‘ਤੇ ਖੁੱਲ੍ਹਿਆ। ਇਸ ਦੀ ਪਿਛਲੀ ਬੰਦ ਕੀਮਤ 5,226.20 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਤੱਕ ਸੋਨਾ 5,201.20 ਡਾਲਰ ਪ੍ਰਤੀ ਔਂਸ ‘ਤੇ ਵਪਾਰ ਕਰ ਰਿਹਾ ਸੀ, ਜੋ ਕਿ ਕਰੀਬ 25 ਡਾਲਰ ਦੀ ਗਿਰਾਵਟ ਦਰਸਾਉਂਦਾ ਹੈ। ਇਸ ਸਾਲ ਸੋਨੇ ਦੀ ਕੀਮਤ 5,586.20 ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਚੁੱਕੀ ਹੈ।
ਇਸੇ ਤਰ੍ਹਾਂ, COMEX ‘ਤੇ ਚਾਂਦੀ ਦੇ ਵਾਅਦੇ 88.92 ਡਾਲਰ ‘ਤੇ ਖੁੱਲ੍ਹੇ। ਪਿਛਲੀ ਬੰਦ ਕੀਮਤ 90.98 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਚਾਂਦੀ 88.68 ਡਾਲਰ ਪ੍ਰਤੀ ਔਂਸ ‘ਤੇ ਵਪਾਰ ਕਰ ਰਹੀ ਸੀ, ਜੋ ਕਿ 2.30 ਡਾਲਰ ਦੀ ਕਮੀ ਦਰਸਾਉਂਦੀ ਹੈ। ਇਸ ਸਾਲ ਚਾਂਦੀ 121.79 ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਚੁੱਕੀ ਹੈ।
ਬਾਜ਼ਾਰ ਵਿਸ਼ਲੇਸ਼ਕਾਂ ਅਨੁਸਾਰ ਅੰਤਰਰਾਸ਼ਟਰੀ ਸੰਕੇਤਾਂ ਅਤੇ ਡਾਲਰ ਦੀ ਹਲਚਲ ਦੇ ਅਸਰ ਕਾਰਨ ਕੀਮਤਾਂ ਵਿੱਚ ਇਹ ਉਤਾਰ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ।
