Home ਪਟਿਆਲਾ ਅਪਡੇਟ ਪਟਿਆਲਾ ਵਿੱਚ ‘ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ’ ਦਾ ਆਗਾਜ਼, ਵਿੱਤ ਮੰਤਰੀ ਹਰਪਾਲ...

ਪਟਿਆਲਾ ਵਿੱਚ ‘ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ’ ਦਾ ਆਗਾਜ਼, ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਉਦਘਾਟਨ

0

ਪਟਿਆਲਾ ਵਿਖੇ ਅੱਜ ਤੋਂ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਸ ਕਰਾਫ਼ਟ ਮੇਲੇ ਦਾ ਉਦਘਾਟਨ ਕਰਨ ਲਈ ਪਟਿਆਲਾ ਦੇ ਸੀਸ਼ ਮਹਿਲ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸ਼ਿਰਕਤ ਕੀਤੀ। ਜਿੱਥੇ ਓਹਨਾ ਗੱਲਬਾਤ ਕਰਦਿਆਂ ਕਿਹਾ ਕੇ ਮੈ ਪਹਿਲਾ ਤਾਂ ਪਟਿਆਲਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਵਲੋ ਚੰਗੇ ਤਰੀਕੇ ਨਾਲ ਇਸ ਮੇਲੇ ਦਾ ਪਰਬੰਧ ਕੀਤਾ ਹੈ। ਓਹਨਾ ਕਿਹਾ ਕੇ ਇਥੇ ਵੱਖ ਵੱਖ ਤਰੀਕੇ ਦੇ ਸਟਾਲ ਲਗਾਏ ਗਏ ਹਨ ਤੇ ਪੰਜਾਬ ਦੇ ਵਡੇ ਪੰਜਾਬੀ ਕਲਾਕਾਰ ਇਸ ਮੇਲੇ ਵਿੱਚ ਸ਼ਾਮਿਲ ਹੋਣਗੇ। ਓਹਨਾ ਕਿਹਾ ਕੇ ਪਹਿਲੀ ਵਾਰ ਸਾਡੀ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਇਹਨਾਂ ਮੇਲਿਆਂ ਦਾ ਬਜਟ ਵਦਾ ਕੇ 70 ਕਰੋੜ ਕੀਤਾ ਹੈ ਜੌ ਕੇ ਪਿਛਲੀਆਂ ਸਰਕਾਰ ਵੇਲੇ 5 ਕਰੋੜ ਸੀ।ਜਿਸ ਨਾਲ ਪੰਜਾਬੀ ਵਿਰਾਸਤ ਸੱਭਿਆਚਾਰ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਿਆ ਜਾ ਸਕੇ।

ਨਵਜੋਤ ਕੌਰ ਸਿੱਧੂ ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕੇ ਓਹਨਾ ਕੋਲ ਜਿਹੜੇ ਸਬੂਤ ਹਨ ਉਹ ਸਰਕਾਰ ਨੂੰ ਦੇਣੇ ਚਾਹੀਦੇ ਹਨ ਤਾਕਿ ਅਸੀਂ ਕਾਰਵਾਈ ਕਰ ਸਕੀਏ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ।
ਨਵਜੋਤ ਕੌਰ ਸਿੱਧੂ ਵਲੋਂ ਨਵੀਂ ਪਾਰਟੀ ਬਣਾਉਣ ਤੇ ਬੋਲਦਿਆਂ ਚੀਮਾ ਨੇ ਕਿਹਾ ਕੇ ਇਲੈਕਸ਼ਨਾਂ ਵੇਲੇ ਕਈ ਪਾਰਟੀਆਂ ਬਣ ਦੀਆ ਹਨ ਤੇ 2-3 ਮਹੀਨੇ ਬਾਅਦ ਆਪਣਾ ਕਾਰੋਬਾਰ ਬੰਦ ਕਰਕੇ ਚਲੀ ਜਾਂਦੀਆਂ ਹਨ। ਕੈਪਟ ਅਮਰਿੰਦਰ ਸਿੰਘ ਨੇ ਵੀ ਪਾਰਟੀ ਬਣਾਈ ਸੀ ਹੁਣ ਕਿੱਥੇ ਹੈ ਉਹ ਪਾਰਟੀ ਨਜ਼ਰ ਵੀ ਨਹੀਂ ਆਉਂਦੀ।

ਸ਼੍ਰੋਮਣੀ ਅਕਾਲੀ ਦਲ ਤੇ ਬੋਲਦਿਆਂ ਕਿਹਾ ਕੇ ਅਕਾਲੀ ਦਲ ਜਿਨਿਆ ਮਰਜੀ ਰੈਲੀਆਂ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕੇ ਪੰਥ ਨੂੰ ਕਿਸ ਤਰਾ ਅੱਗੇ ਰੱਖ ਕੇ ਓਹਨਾ ਨੇ ਪੰਜਾਬ ਦੀ ਨੌਜਵਾਨੀ ਦਾ ਨੁਕਸਾਨ ਕੀਤਾ ਹੈ। ਚਿੱਟੇ ਦਾ ਪ੍ਰਵੇਸ਼ ਓਹਨਾ ਦੀ ਸਰਕਾਰ ਵੇਲੇ ਹੋਇਆ।ਗੈਂਗਸਟਰ ਵਾਦ ਓਹਨਾ ਨੇ ਪੈਦਾ ਕੀਤਾ ਜਿਸ ਕਰਕੇ ਲੋਕ ਨਹੀਂ ਚਾਹੁੰਦੇ ਇਹ ਦੁਬਾਰਾ ਆਉਣ।

ਗਿਆਨੀ ਰਘਬੀਰ ਸਿੰਘ ਦੇ ਬਿਆਨ ਤੇ ਬੋਲਦਿਆਂ ਕਿਹਾ ਕੇ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਆਪਣੇ ਹਿਤਾ ਲਈ ਵਰਤਿਆ ਹੈ ਤੇ ਬਹੁਤ ਵਡੀ ਸਿੱਖੀ ਨੂੰ ਟਾਹ ਲਗਾਈ ਹੈ।

Exit mobile version