ਸੂਹੀ ਮਹਲਾ ੫ ॥
ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥
ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥
ਓਇ ਸਾਜਨ ਓਇ ਮੀਤ ਪਿਆਰੇ ॥
ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥
ਜਾ ਕਾ ਸਬਦੁ ਸੁਨਤ ਸੁਖ ਸਾਰੇ ॥
ਜਾ ਕੀ ਟਹਲ ਜਮਦੂਤ ਬਿਦਾਰੇ ॥੨॥
ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥
ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥
ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥
ਸਰਣਿ ਨਾਨਕ ਤਿਨ੍ਹ੍ਹ ਸਦ ਬਲਿਹਾਰੇ ॥੪॥੭॥੧੩॥
ਜਿਨ੍ਹਾਂ ਦੇ ਦਰਸ਼ਨ ਰਾਹੀਂ ਕ੍ਰੋੜਾਂ ਹੀ ਕਸਮਲ ਧੋਤੇ ਜਾਂਦੇ ਹਨ, ਅਤੇ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਕੇਵਲ ਓਹੀ ਮੇਰੇ ਮਿੱਤ੍ਰ ਹਨ ਅਤੇ ਓਹੀ ਲਾਡਲੇ ਯਾਰ, ਜਿਹੜੇ ਮੇਰੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਵਾਉਂਦੇ ਹਨ। ਠਹਿਰਾਉ। ਕੇਵਲ ਪ੍ਰਭੂ ਹੀ ਮੇਰਾ ਮਿੱਤਰ ਹੈ, ਜਿਸ ਦੀ ਬਾਣੀ ਸ੍ਰਵਣ ਕਰਨ ਦੁਆਰਾ ਸਮੂਹ ਆਰਾਮ ਪਰਾਪਤ ਹੋ ਜਾਂਦਾ ਹੈ। ਜਿਸ ਦੀ ਚਾਕਰੀ ਰਾਹੀਂ ਮੌਤ ਦੇ ਫ਼ਰਿਸ਼ਤੇ ਪਰੇ ਹਟ ਜਾਂਦੇ ਹਨ। ਜਿਸ ਦਾ ਦਿਲਾਸਾ ਇਸ ਆਤਮਾ ਨੂੰ ਆਸਰਾ ਦਿੰਦਾ ਹੈ, ਅਤੇ ਜਿਸ ਦੀ ਬੰਦਗੀ ਦੁਆਰਾ ਚਿਹਰਾ ਰੌਸ਼ਨ ਹੋ ਜਾਂਦਾ ਹੈ। ਸਾਈਂ ਦੇ ਗੋਲਿਆਂ ਨੂੰ ਸਾਈਂ ਖੁਦ ਹੀ ਸ਼ੁਸ਼ੋਭਤ ਕਰਦਾ ਹੈ। ਨਾਨਕ, ਉਨ੍ਹਾਂ ਦੀ ਪਨਾਹ ਲੋੜਦਾ ਹੈ ਅਤੇ ਸਦੀਵੀ ਹੀ ਉਨ੍ਹਾਂ ਉਤੇ ਕੁਰਬਾਨ ਜਾਂਦਾ ਹੈ।
Soohee, Fifth Mehl:
By the Blessed Vision of their Darshan, millions of sins are erased. Meeting with them, this terrifying world-ocean is crossed over||1|| They are my companions, and they are my dear friends, who inspire me to remember the Lord’s Name. ||1||Pause|| Hearing the Word of His Shabad, I am totally at peace. When I serve Him, the Messenger of Death is chased away. ||2|| His comfort and consolation soothes and supports my mind. Remembering Him in meditation, my face is radiant and bright. ||3|| God embellishes and supports His servants. Nanak seeks the Protection of their Sanctuary; he is forever a sacrifice to them. ||4||7||13||







