ਉਰਦੂ ਦੇ ਨਾਮਵਰ ਕਵੀ ਬਿਖੇਰਨ ਸ਼ਾਇਰੀ ਦੇ ਰੰਗ
ਪਟਿਆਲਾ 11 ਫਰਵਰੀ: (ਗੁਰਪ੍ਰੀਤ ਸਿੰਘ) ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਉਰਦੂ ਸ਼ਾਇਰੀ ’ਤੇ ਅਧਾਰਤ ਮੁਸ਼ਾਇਰੇ ਦਾ ਆਯੋਜਨ ‘ਮਹਿਫ਼ਲ-ਏ-ਸੁਖ਼ਨ’ ਦੇ ਸਿਰਲੇਖ ਅਧੀਨ 13 ਫਰਵਰੀ ਨੂੰ ਵਿਭਾਗ ਦੇ ਓਪਨ ਏਅਰ ਥੀਏਟਰ ਵਿੱਚ ਬਾਅਦ ਦੁਪਹਿਰ 2 ਵਜੇ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਰਦੂ ਦੇ ਨਾਮਵਰ ਕਵੀ ਆਪਣੀ ਸ਼ਾਇਰੀ ਦੇ ਰੰਗ ਬਿਖੇਰਨਗੇ। ਮੁਸ਼ਾਇਰੇ ਦੇ ਆਯੋਜਕ ਸੰਯੁਕਤ ਨਿਰਦੇਸ਼ਕਾ ਸ੍ਰੀਮਤੀ ਚੰਦਨਦੀਪ ਕੌਰ ਤੇ ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਜਨਾਬ ਸ਼ਮਸ ਤਬਰੇਜ਼ੀ ਕਰਨਗੇ। ਇਸ ਮੌਕੇ ਸ਼ਾਇਰ ਨਫ਼ਸ ਅੰਬਾਲਵੀ, ਮੁਕੇਸ਼ ਆਲਮ, ਪਰਵਿੰਦਰ ਸ਼ੋਖ, ਪ੍ਰੋ. ਰੂਬੀਨਾ ਸ਼ਬਨਮ, ਜਗਜੀਤ ਕਾਫ਼ਰ, ਅੰਮ੍ਰਿਤਪਾਲ ਸ਼ੈਦਾ, ਅਮਰਦੀਪ ਅਮਰ, ਨਵੀਨ ਨੀਰ, ਜ਼ਮੀਰ ਅਲੀ ਜ਼ਮੀਰ, ਈਸ਼ਾ ਨਾਜ਼, ਜੋਗਿੰਦਰ ਨੂਰਮੀਤ ਤੇ ਜਸਬੀਰ ਦਾਵਰ ਆਪਣੇ ਕਲਾਮ ਪੇਸ਼ ਕਰਨਗੇ।
