Homeਪੰਜਾਬਅਬੋਹਰ ਵਿੱਚ 8 ਫਰਵਰੀ ਨੂੰ 5 ਘੰਟੇ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ:

ਅਬੋਹਰ ਵਿੱਚ 8 ਫਰਵਰੀ ਨੂੰ 5 ਘੰਟੇ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ:

ਅਬੋਹਰ ਤੋਂ ਬਿਜਲੀ ਸਪਲਾਈ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇੰਜੀਨੀਅਰ ਰਾਜੀਵ ਗਰੋਵਰ, ਏ.ਈ.ਈ. ਐਸ/ਡੀ ਨੰਬਰ 1 ਵੱਲੋਂ ਦੱਸਿਆ ਗਿਆ ਹੈ ਕਿ 220 ਕੇ.ਵੀ ਗਰਿੱਡ ਫੀਡਰ ਤੋਂ ਚੱਲਣ ਵਾਲੇ 11 ਕੇ.ਵੀ ਏਅਰ ਫੋਰਸ ਫੀਡਰ ‘ਤੇ ਜ਼ਰੂਰੀ ਮੁਰੰਮਤ ਕਾਰਜ ਕੀਤਾ ਜਾਣਾ ਹੈ।

ਇਸ ਕਾਰਨ 11 ਕੇ.ਵੀ ਇੰਡਸਟ੍ਰੀਅਲ, 11 ਕੇ.ਵੀ ਪੁੱਡਾ ਕਲੋਨੀ ਅਤੇ 11 ਕੇ.ਵੀ ਨਾਨਕ ਨਗਰੀ ਫੀਡਰ 8 ਫਰਵਰੀ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ।

ਬਿਜਲੀ ਸਪਲਾਈ ਬੰਦ ਰਹਿਣ ਕਾਰਨ ਜੰਮੂ ਬਸਤੀ, ਨਾਨਕ ਨਗਰ, ਆਨੰਦ ਨਗਰ, ਨਵੀਂ ਅਨਾਜ ਮੰਡੀ, ਗੋਬਿੰਦ ਨਗਰ, ਪੁਡਾ ਕਲੋਨੀ ਅਤੇ ਪੁਰਾਣੀ ਫਾਜ਼ਿਲਕਾ ਰੋਡ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਪਹਿਲਾਂ ਤੋਂ ਹੀ ਜ਼ਰੂਰੀ ਬੰਦੋਬਸਤ ਕਰ ਲੈਣ।

RELATED ARTICLES
- Advertisment -
Google search engine
Google search engine
Google search engine

Most Popular

Recent Comments