Home ਪਟਿਆਲਾ ਅਪਡੇਟ ਪਟਿਆਲਾ: PSTCL ਵੱਲੋਂ ਗਣਤੰਤਰ ਦਿਵਸ ਮੌਕੇ ਪਰਮ ਰੁਪਾਲ (AAE) ਗਾਇਕੀ ਦੇ ਖੇਤਰ...

ਪਟਿਆਲਾ: PSTCL ਵੱਲੋਂ ਗਣਤੰਤਰ ਦਿਵਸ ਮੌਕੇ ਪਰਮ ਰੁਪਾਲ (AAE) ਗਾਇਕੀ ਦੇ ਖੇਤਰ ਵਿੱਚ ਸਨਮਾਨਿਤ

0

ਪਟਿਆਲਾ, 26 ਜਨਵਰੀ: (ਮਨੋਜ ਵਰਮਾ) : ਅੱਜ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL), ਪਟਿਆਲਾ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਕਦਮ ਚੁੱਕਿਆ ਗਿਆ।

ਸਮਾਗਮ ਦੌਰਾਨ ਪੀ.ਐਸ.ਟੀ.ਸੀ.ਐਲ. ਦੇ ਡਾਇਰੈਕਟਰ ਫਾਇਨਾਂਸ ਐਂਡ ਕਮਰਸ਼ੀਅਲ, ਇੰਜੀਨੀਅਰ ਵਿਨੋਦ ਬਾਂਸਲ ਅਤੇ ਮੁੱਖ ਇੰਜੀਨੀਅਰ ਹਰਿੰਦਰ ਪਾਲ ਵੱਲੋਂ ਪਰਮ ਰੁਪਾਲ ਏ.ਏ.ਈ. (AAE) ਨੂੰ ਉਨ੍ਹਾਂ ਦੀਆਂ ਗਾਇਕੀ ਦੇ ਖੇਤਰ ਵਿੱਚ ਪ੍ਰਾਪਤੀਆਂ ਅਤੇ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਅਧਿਕਾਰੀਆਂ ਨੇ ਪਰਮ ਰੁਪਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਗਾਇਕੀ ਵਰਗੇ ਕਲਾਤਮਕ ਖੇਤਰ ਵਿੱਚ ਨਾਮ ਕਮਾਉਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਵਿਭਾਗ ਦੇ ਹੋਰ ਵੀ ਕਈ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ, ਜਿਨ੍ਹਾਂ ਨੇ ਪਰਮ ਰੁਪਾਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

Video:

Exit mobile version