Home ਸਪੋਰਟਸ ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਹੋਇਆ ਬਾਹਰ, ਸਕਾਟਲੈਂਡ ਦੀ ਐਂਟਰੀ; ਪਾਕਿਸਤਾਨ ਨੇ...

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਹੋਇਆ ਬਾਹਰ, ਸਕਾਟਲੈਂਡ ਦੀ ਐਂਟਰੀ; ਪਾਕਿਸਤਾਨ ਨੇ ਦਿੱਤੀ ਟੂਰਨਾਮੈਂਟ ਛੱਡਣ ਦੀ ਧਮਕੀ

0

ਇਸਲਾਮਾਬਾਦ/ਦੁਬਈ: 25 ਜਨਵਰੀ (ਸੁਰਿੰਦਰ ਕੌਸ਼ਲ) : 7 ਫਰਵਰੀ 2026 ਤੋਂ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਸ਼ੁਰੂ ਹੋਣ ਜਾ ਰਹੇ ICC ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਜਗਤ ਵਿੱਚ ਵੱਡਾ ਭੂਚਾਲ ਆ ਗਿਆ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਬੰਗਲਾਦੇਸ਼ ਨੂੰ ਅਧਿਕਾਰਤ ਤੌਰ ‘ਤੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਈ.ਸੀ.ਸੀ. ਨੇ ਉਸ ਦੀ ਜਗ੍ਹਾ ਸਕਾਟਲੈਂਡ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।

ਪਾਕਿਸਤਾਨ ਦੀ ‘ਬਾਈਕਾਟ’ ਦੀ ਚੇਤਾਵਨੀ

ਬੰਗਲਾਦੇਸ਼ ਦੇ ਸਮਰਥਨ ਵਿੱਚ ਹੁਣ ਪਾਕਿਸਤਾਨ ਕ੍ਰਿਕਟ ਬੋਰਡ (PCB) ਵੀ ਖੜ੍ਹਾ ਹੋ ਗਿਆ ਹੈ। ਪੀ.ਸੀ.ਬੀ. ਦੇ ਚੇਅਰਮੈਨ ਮੋਹਸਿਨ ਨਕਵੀ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਸਰਕਾਰ ਇਜਾਜ਼ਤ ਨਹੀਂ ਦਿੰਦੀ, ਤਾਂ ਪਾਕਿਸਤਾਨ ਵੀ ਵਿਸ਼ਵ ਕੱਪ ਤੋਂ ਆਪਣਾ ਨਾਂ ਵਾਪਸ ਲੈ ਸਕਦਾ ਹੈ।

ਜੇ ਪਾਕਿਸਤਾਨ ਪਿੱਛੇ ਹਟਿਆ, ਤਾਂ ਹੋ ਸਕਦੀਆਂ ਨੇ ਇਹ 3 ਵੱਡੀਆਂ ਪਾਬੰਦੀਆਂ:

ਆਈ.ਸੀ.ਸੀ. ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪਾਕਿਸਤਾਨ ਬਿਨਾਂ ਕਿਸੇ ਠੋਸ ਕਾਰਨ ਦੇ ਟੂਰਨਾਮੈਂਟ ਛੱਡਦਾ ਹੈ, ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ:

  1. ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰੀ: ਪਾਕਿਸਤਾਨ ਕਿਸੇ ਵੀ ਦੇਸ਼ ਨਾਲ ਕੋਈ ਵੀ ਦੁਵੱਲੀ (Bilateral) ਸੀਰੀਜ਼ ਨਹੀਂ ਖੇਡ ਸਕੇਗਾ, ਜਿਸ ਨਾਲ ਪਾਕਿਸਤਾਨੀ ਕ੍ਰਿਕਟ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਜਾਵੇਗੀ।
  2. ਏਸ਼ੀਆ ਕੱਪ ਅਤੇ ICC ਈਵੈਂਟਸ ਤੋਂ ਬਾਹਰ: ਪਾਕਿਸਤਾਨ ਨੂੰ ਭਵਿੱਖ ਦੇ ਸਾਰੇ ਆਈ.ਸੀ.ਸੀ. ਟੂਰਨਾਮੈਂਟਾਂ ਅਤੇ ਏਸ਼ੀਆ ਕੱਪ ਤੋਂ ਸਿੱਧਾ ਬਾਹਰ ਕਰ ਦਿੱਤਾ ਜਾਵੇਗਾ।
  3. PSL ਨੂੰ ਵੱਡਾ ਝਟਕਾ: ਪਾਕਿਸਤਾਨ ਸੁਪਰ ਲੀਗ (PSL) ਵਿੱਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ ਆਈ.ਸੀ.ਸੀ. ਵੱਲੋਂ NOC ਨਹੀਂ ਦਿੱਤੀ ਜਾਵੇਗੀ, ਜਿਸ ਕਾਰਨ ਕੋਈ ਵੀ ਵੱਡਾ ਅੰਤਰਰਾਸ਼ਟਰੀ ਖਿਡਾਰੀ ਇਸ ਲੀਗ ਦਾ ਹਿੱਸਾ ਨਹੀਂ ਬਣ ਸਕੇਗਾ।

ਅਗਲਾ ਕਦਮ ਕੀ ਹੋਵੇਗਾ?

ਮੋਹਸਿਨ ਨਕਵੀ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅੰਤਿਮ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ‘ਤੇ ਲਿਆ ਜਾਵੇਗਾ। ਫਿਲਹਾਲ ਪਾਕਿਸਤਾਨੀ ਟੀਮ ਦੇ ਵਿਸ਼ਵ ਕੱਪ ਖੇਡਣ ‘ਤੇ ਸ਼ੱਕ ਦੇ ਬੱਦਲ ਛਾਏ ਹੋਏ ਹਨ।

Exit mobile version