Homeਸਪੋਰਟਸਸੀਜੀਸੀ ਲਾਂਡਰਾਂ ਵੱਲੋਂ ਅਸਮਿਤਾ ਵੇਟਲਿਫਟਿੰਗ ਲੀਗ 2025-26 ਦੀ ਸਫਲ ਮੇਜ਼ਬਾਨੀ

ਸੀਜੀਸੀ ਲਾਂਡਰਾਂ ਵੱਲੋਂ ਅਸਮਿਤਾ ਵੇਟਲਿਫਟਿੰਗ ਲੀਗ 2025-26 ਦੀ ਸਫਲ ਮੇਜ਼ਬਾਨੀ

ਚੰਡੀਗੜ੍ਹ, 21 ਜਨਵਰੀ 2026 – ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਅਸਮਿਤਾ ਵੇਟਲਿਫਟਿੰਗ ਲੀਗ 2025-2026 ਦੀ ਸਫਲ ਮੇਜ਼ਬਾਨੀ ਕੀਤੀ ਗਈ। ਇਹ ਮੁਕਾਬਲਾ ਸਪੋਰਟਸ ਅਥਾਰਟੀ ਆਫ਼ ਇੰਡੀਆ, ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਅਤੇ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

ਇਸ ਪ੍ਰਤੀਯੋਗਿਤਾ ਵਿੱਚ ਸੀਜੀਸੀ ਲਾਂਡਰਾਂ ਸਮੇਤ ਟ੍ਰਾਈਸਿਟੀ ਖੇਤਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਸੁਤੰਤਰ ਖੇਡ ਕਲੱਬਾਂ ਦੀਆਂ 70 ਤੋਂ ਵੱਧ ਮਹਿਲਾ ਵੇਟਲਿਫਟਰਾਂ ਨੇ ਭਾਗ ਲਿਆ। ਖਿਡਾਰਣਾਂ ਨੇ ਜੂਨੀਅਰ, ਸੀਨੀਅਰ ਅਤੇ ਯੂਥ ਵਰਗਾਂ ਅਧੀਨ ਅੱਠ ਵੱਖ-ਵੱਖ ਭਾਰ ਵਰਗਾਂ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।

ਅਸਮਿਤਾ ਵੇਟਲਿਫਟਿੰਗ ਲੀਗ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਮਹਿਲਾਵਾਂ ਦੀ ਖੇਡਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਪੇਸ਼ੇਵਰ ਮੁਕਾਬਲਿਆਂ ਲਈ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਲੀਗ ਨੇ ਨੌਜਵਾਨ ਮਹਿਲਾ ਖਿਡਾਰਣਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਮਜ਼ਬੂਤ ਮੰਚ ਮੁਹੱਈਆ ਕਰਵਾਇਆ।

RELATED ARTICLES
- Advertisment -
Google search engine
Google search engine
Google search engine

Most Popular

Recent Comments