Homeਪੰਜਾਬਚਰਨਜੀਤ ਚੰਨੀ ਨੂੰ BJP ਵਿੱਚ ਸ਼ਾਮਿਲ ਹੋਣ ਦਾ ਸੱਦਾ, ਕੇਵਲ ਸਿੰਘ ਢਿੱਲੋਂ...

ਚਰਨਜੀਤ ਚੰਨੀ ਨੂੰ BJP ਵਿੱਚ ਸ਼ਾਮਿਲ ਹੋਣ ਦਾ ਸੱਦਾ, ਕੇਵਲ ਸਿੰਘ ਢਿੱਲੋਂ ਨੇ ਦਿੱਤਾ ਖੁੱਲ੍ਹਾ ਆਫ਼ਰ

ਚੰਡੀਗੜ੍ਹ, 20 ਜਨਵਰੀ 2026: ਪੰਜਾਬ ਕਾਂਗਰਸ ਅੰਦਰ ਐਮ.ਪੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਲੀਡਰਸ਼ਿਪ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਫਾਇਦਾ ਹੁਣ ਵਿਰੋਧੀ ਧਿਰਾਂ ਨੇ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਖੁੱਲ੍ਹੇਆਮ ਚਰਨਜੀਤ ਚੰਨੀ ਨੂੰ BJP ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਅੰਦਰ ਚੰਨੀ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਦੁੱਖਦਾਇਕ ਹੈ। ਉਨ੍ਹਾਂ ਨੇ ਕਿਹਾ, “ਚੰਨੀ ਸਾਹਿਬ ਇੱਕ ਵੱਡੇ ਅਤੇ ਅਨੁਭਵੀ ਨੇਤਾ ਹਨ। ਜੇਕਰ ਉਹ ਕਾਂਗਰਸ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ, ਤਾਂ ਉਹ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਲੈਣ। ਪਾਰਟੀ ਹਾਈਕਮਾਂਡ ਨਾਲ ਗੱਲਬਾਤ ਮੈਂ ਖ਼ੁਦ ਕਰਵਾਵਾਂਗਾ।”

ਕੇਵਲ ਢਿੱਲੋਂ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਤਰੱਕੀ ਲਈ ਸਾਰੇ ਸੁਹਿਰਦ ਆਗੂਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ ਅਤੇ ਭਾਜਪਾ ਉਹ ਮੰਚ ਹੈ ਜਿੱਥੇ ਹਰ ਵਰਗ ਨੂੰ ਬਣਦਾ ਸਤਿਕਾਰ ਮਿਲਦਾ ਹੈ। ਉਨ੍ਹਾਂ ਚੰਨੀ ਦੀ ਦਲਿਤ ਨੁਮਾਇੰਦਗੀ ਅਤੇ ਸਮਾਜਿਕ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ BJP ਵਿੱਚ ਰਹਿ ਕੇ ਉਹ ਆਪਣੀ ਕੌਮ ਅਤੇ ਪੰਜਾਬ ਦੀ ਹੋਰ ਵਧੀਆ ਸੇਵਾ ਕਰ ਸਕਣਗੇ।

ਭਾਜਪਾ ਦੇ ਇਸ ਖੁੱਲ੍ਹੇ ਆਫ਼ਰ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਚਰਨਜੀਤ ਸਿੰਘ ਚੰਨੀ ਦੇ ਅਗਲੇ ਕਦਮ ’ਤੇ ਟਿਕੀਆਂ ਹੋਈਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments