Home ਪੰਜਾਬ ਸਰਵ ਧਰਮ ਗ੍ਰੰਥ ਸਤਿਕਾਰ ਪੈਦਲ ਯਾਤਰਾ ਸਮਾਣਾ ਤੋਂ ਦਰਬਾਰ ਸਾਹਿਬ, ਅੰਮ੍ਰਿ਼ਤਸਰ ਸਾਹਿਬ...

ਸਰਵ ਧਰਮ ਗ੍ਰੰਥ ਸਤਿਕਾਰ ਪੈਦਲ ਯਾਤਰਾ ਸਮਾਣਾ ਤੋਂ ਦਰਬਾਰ ਸਾਹਿਬ, ਅੰਮ੍ਰਿ਼ਤਸਰ ਸਾਹਿਬ ਪੁੱਜੀ

0

ਅੰਮ੍ਰਿਤਸਰ ਸਾਹਿਬ: 19 ਜਨਵਰੀ (ਸ਼.ਅ.ਬਿਓਰੋ) : ਸਰਵ ਧਰਮ ਗ੍ਰੰਥ ਸਤਿਕਾਰ ਪੈਦਲ ਯਾਤਰਾ ਸਮਾਣਾ ਤੋਂ ਦਰਬਾਰ ਸਾਹਿਬ, ਅੰਮ੍ਰਿ਼ਤਸਰ ਸਾਹਿਬ ਪੁੱਜੀ। ਇਸ ਸੰਘਰਸ਼ ਦੀ ਅਗਵਾਈ ਹਰਿਆਣਾ ਸਿੱਖ ਗੁ: ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਅਤੇ ਗੋਲਡਨ ਹੱਟ ਦੇ ਸੰਚਾਲਕ ਤੇ ਕਿਸਾਨ ਸੰਘਰਸ਼ ਦੌਰਾਨ ਚਰਚਾ ਵਿਚ ਆਏ ਸਮਾਜ ਸੇਵੀ ਸ੍ਰੀ ਰਾਮ ਸਿੰਘ ਰਾਣਾ, ਭਾਈ ਦਲੀਪ ਸਿੰਘ ਬਿੱਕਰ, ਸ਼ਹੀਦ ਭਾਈ ਮਨੀ ਸਿੰਘ ਟਰਸਟ ਰਜਿ. ਪਟਿਆਲਾ ਸ਼ਾਮਿਲ ਹੋਏ। ਉਨ੍ਹਾਂ ਨੇ ਸਰਵ ਧਰਮ ਗ੍ਰੰਥਾਂ ਦੇ ਸਨਮਾਨ ਅਤੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਸਮਰਥਨ ਲਈ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਕਾਨੂੰਨ ਬਨਾਉਣ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਸਾਹਿਬ ਪੁੱਜਣ ਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਸਿਰੋਪਾਓ ਵੀ ਭੇਟ ਕੀਤੇ ਗਏ।

Exit mobile version