– ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
ਪਟਿਆਲਾ 19 ਜਨਵਰੀ (ਛਤਰਪਾਲ ਸਿੰਘ): ਪੰਜਾਬ ਸਰਕਾਰ ਵੱਲੋਂ ਖੱਤਰੀ ਅਰੋੜਾ ਭਲਾਈ ਬੋਰਡ ਵਿੱਚ ਪਟਿਆਲਾ ਤੋਂ ਰਾਜਿੰਦਰ ਮੋਹਨ ਨੂੰ ਮੈਂਬਰ ਨਿਯੁਕਤ ਕਰਨ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਰਾਜਿੰਦਰ ਮੋਹਨ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ।
ਰਾਜਿੰਦਰ ਮੋਹਨ ਨੇ ਕਿਹਾ ਕਿ ਉਹ “ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਸ੍ਰੀ ਮਨੀਸ਼ ਸਿਸੋਦੀਆ ਜੀ, ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ, ਪੰਜਾਬ ਦੇ ਅਬਜ਼ਰਵਰ ਸ੍ਰੀ ਆਦਿਲ ਅਹਿਮਦ ਖਾਨ ਜੀ, ਸ੍ਰੀ ਦੀਪਕ ਚੌਹਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਪਟਿਆਲਾ ਦੇ ਸੰਗਠਨ ਇੰਚਾਰਜ ਕੁੰਦਨ ਗੋਗੀਆ ਸਮੇਤ ਸਮੂਹ ਪਾਰਟੀ ਹਾਈਕਮਾਨ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ‘ਤੇ ਭਰੋਸਾ ਜਤਾਉਂਦੇ ਹੋਏ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਕਿਹਾ ਕਿ ਸੰਗਠਨ ਇੰਚਾਰਜ ਵਲੋਂ ਮਿਲੀ ਲਗਾਤਾਰ ਹੌਸਲਾ ਅਫਜ਼ਾਈ, ਮਾਰਗਦਰਸ਼ਨ ਅਤੇ ਪ੍ਰੇਰਣਾ ਸਦਕਾ ਹੀ ਅੱਜ ਉਨ੍ਹਾਂ ਨੂੰ ਇਹ ਮਾਣਯੋਗ ਮੌਕਾ ਪ੍ਰਾਪਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਅਰੋੜਾ (ਖੱਤਰੀ) ਸਮਾਜ ਦੀ ਭਲਾਈ, ਵਿਕਾਸ ਅਤੇ ਹੱਕਾਂ ਲਈ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਤਨਦੇਹੀ ਨਾਲ ਕੰਮ ਕਰਨਗੇ ਅਤੇ ਨਾਲ ਹੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ।
ਰਾਜਿੰਦਰ ਮੋਹਨ ਨੇ ਵਿਸ਼ਵਾਸ ਜਤਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਲਈ ਇਤਿਹਾਸਕ ਫ਼ੈਸਲੇ ਲੈ ਰਹੀ ਹੈ ਅਤੇ ਉਹ ਇਸ ਯਾਤਰਾ ਵਿੱਚ ਪੂਰੀ ਤਾਕਤ ਨਾਲ ਯੋਗਦਾਨ ਪਾਉਣਗੇ।
ਫ਼ੋਟੋ – ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਰਾਜਿੰਦਰ ਮੋਹਨ
