HomeHealth & Fitnessਸਟੈਟਿਨ ਦਵਾਈਆਂ ਟਾਈਪ-2 ਸ਼ੂਗਰ ਮਰੀਜ਼ਾਂ ਵਿੱਚ ਮੌਤ ਅਤੇ ਦਿਲ ਦੀਆਂ ਬਿਮਾਰੀਆਂ ਦਾ...

ਸਟੈਟਿਨ ਦਵਾਈਆਂ ਟਾਈਪ-2 ਸ਼ੂਗਰ ਮਰੀਜ਼ਾਂ ਵਿੱਚ ਮੌਤ ਅਤੇ ਦਿਲ ਦੀਆਂ ਬਿਮਾਰੀਆਂ ਦਾ ਜੋਖਮ ਘਟਾਉਂਦੀਆਂ ਹਨ

 ਇਕ ਨਵੀਂ ਖੋਜ ਮੁਤਾਬਕ ਉੱਚ ਕੋਲੇਸਟ੍ਰੋਲ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਸਟੈਟਿਨ ਦਵਾਈਆਂ ਟਾਈਪ-2 ਸ਼ੂਗਰ ਵਾਲੇ ਬਾਲਗਾਂ ਵਿੱਚ ਮੌਤ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੇ ਜੋਖਮ ਨੂੰ ਮਹੱਤਵਪੂਰਣ ਤੌਰ ’ਤੇ ਘਟਾ ਸਕਦੀਆਂ ਹਨ।

ਇਹ ਖੋਜ ਪ੍ਰਸਿੱਧ ਮੈਡੀਕਲ ਜਰਨਲ ‘ਐਨਲਜ਼ ਆਫ ਇੰਟਰਨਲ ਮੈਡੀਸਨ’ ਵਿੱਚ ਪ੍ਰਕਾਸ਼ਤ ਹੋਈ ਹੈ, ਜਿਸ ਨਾਲ ਇਸ ਗੱਲ ਬਾਰੇ ਲੰਮੇ ਸਮੇਂ ਤੋਂ ਚੱਲ ਰਹੀ ਅਨਿਸ਼ਚਿਤਤਾ ਦੂਰ ਹੋਈ ਹੈ ਕਿ ਘੱਟ ਜੋਖਮ ਵਾਲੇ ਮਰੀਜ਼ਾਂ ਨੂੰ ਵੀ ਰੋਕਥਾਮ ਵਜੋਂ ਸਟੈਟਿਨ ਥੈਰੇਪੀ ਤੋਂ ਲਾਭ ਮਿਲਦਾ ਹੈ ਜਾਂ ਨਹੀਂ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਅਧਿਐਨ ਨਾਲ ਸਟੈਟਿਨ ਦਵਾਈਆਂ ਦੇ ਲਾਭ ਪਹਿਲਾਂ ਨਾਲੋਂ ਕਾਫ਼ੀ ਵੱਧ ਸਾਬਤ ਹੁੰਦੇ ਹਨ।

ਸਟੈਟਿਨ ਆਮ ਤੌਰ ’ਤੇ ਉਨ੍ਹਾਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਅੰਤਰਰਾਸ਼ਟਰੀ ਟੀਮ ਨੇ ਬਰਤਾਨੀਆ ਵਿੱਚ 25 ਤੋਂ 84 ਸਾਲ ਦੀ ਉਮਰ ਦੇ ਟਾਈਪ-2 ਸ਼ੂਗਰ ਵਾਲੇ ਲੋਕਾਂ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਲੋਕਾਂ ’ਤੇ ਲਗਭਗ 10 ਸਾਲ ਤੱਕ ਨਿਗਰਾਨੀ ਰੱਖੀ ਗਈ।

ਅਧਿਐਨ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਦਿਲ ਜਾਂ ਜਿਗਰ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਨਹੀਂ ਸਨ। ਖੋਜ ਦੌਰਾਨ ਸਟੈਟਿਨ ਲੈਣ ਵਾਲੇ ਮਰੀਜ਼ਾਂ ਦੀ ਤੁਲਨਾ ਉਹਨਾਂ ਨਾਲ ਕੀਤੀ ਗਈ ਜਿਨ੍ਹਾਂ ਨੇ ਇਹ ਦਵਾਈ ਨਹੀਂ ਲਈ। ਨਤੀਜਿਆਂ ਤੋਂ ਪਤਾ ਲੱਗਿਆ ਕਿ ਸਟੈਟਿਨ ਲੈਣ ਵਾਲਿਆਂ ਵਿੱਚ ਕਿਸੇ ਵੀ ਕਾਰਨ ਨਾਲ ਮਰਨ ਦਾ ਜੋਖਮ ਕਾਫ਼ੀ ਹੱਦ ਤੱਕ ਘੱਟ ਸੀ, ਨਾਲ ਹੀ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਘਟਿਆ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਅਧਿਐਨ ਡਾਕਟਰਾਂ ਲਈ ਟਾਈਪ-2 ਸ਼ੂਗਰ ਮਰੀਜ਼ਾਂ ਦੇ ਇਲਾਜ ਸਬੰਧੀ ਨਵੀਂ ਦਿਸ਼ਾ ਦਰਸਾ ਸਕਦਾ ਹੈ ਅਤੇ ਸਟੈਟਿਨ ਥੈਰੇਪੀ ਦੇ ਦਾਇਰੇ ਨੂੰ ਵਧਾਉਣ ਬਾਰੇ ਸੋਚਣ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments