– ਨਸ਼ਾ ਯੁਵਾ ਪੀੜ੍ਹੀ ਲਈ ਬੇਹੱਦ ਖਤਰਨਾਕ ਹੈ – ਮੇਅਰ ਕੁੰਦਨ ਗੋਗੀਆ
ਪਟਿਆਲਾ10 ਜਨਵਰੀ (ਗੁਰਪ੍ਰੀਤ ਸਿੰਘ) : ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਨੂੰ ਨਸ਼ਾ ਮੁਕਤ ਪਟਿਆਲਾ ਬਣਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਬੁਲਾਈ। ਮੀਟਿੰਗ ਵਿੱਚ ਸ਼ਹਿਰ ਦੇ ਯੂਥ ਵਿੰਗ ਅਤੇ ਮੇਨ ਵਿੰਗ ਦੇ ਮੈਂਬਰ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਨਸ਼ਾ ਵਿਰੋਧੀ ਯੋਜਨਾਵਾਂ ਦੀ ਚਰਚਾ ਤੇ ਪ੍ਰਚਾਰ ਮੁਹਿੰਮ ਦੀ ਯੋਜਨਾ ਬਣਾਉਣਾ ਸੀ।
ਮੀਟਿੰਗ ਦੌਰਾਨ ਮੇਅਰ ਨੇ ਨਸ਼ਾ ਵਿਰੋਧੀ ਯੋਜਨਾ ਦੀ ਵਿਉਂਤਬੰਦੀ ਅਤੇ ਇਸਨੂੰ ਸ਼ਹਿਰ ਵਿੱਚ ਲਾਗੂ ਕਰਨ ਦੇ ਤਰੀਕਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਇਸ ਮੌਕੇ ਯੂਥ ਵਿੰਗ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ, ਕਾਲਜਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ। ਮੇਅਰ ਨੇ ਕਿਹਾ ਕਿ ਨਸ਼ਾ ਯੁਵਾ ਪੀੜ੍ਹੀ ਲਈ ਖਤਰਨਾਕ ਹੈ ਅਤੇ ਇਸਨੂੰ ਰੋਕਣ ਲਈ ਸਾਰੇ ਸਮਾਜਿਕ ਮੈਂਬਰਾਂ ਦੀ ਭੂਮਿਕਾ ਜ਼ਰੂਰੀ ਹੈ।
ਮੀਟਿੰਗ ਵਿੱਚ ਯੂਥ ਵਿੰਗ ਅਤੇ ਮੇਨ ਵਿੰਗ ਨੇ ਆਪਣੇ ਖੇਤਰਾਂ ਵਿੱਚ ਨਸ਼ਾ ਵਿਰੋਧੀ ਪ੍ਰੋਗਰਾਮ, ਸਕੂਲ ਅਤੇ ਕਾਲਜ ਸੈਮੀਨਾਰ ਅਤੇ ਸਵੈ-ਸਹਾਇਤਾ ਗਰੁੱਪ ਚਲਾਉਣ ਲਈ ਯੋਜਨਾ ਵੀ ਪੇਸ਼ ਕੀਤੀ ਗਈ. ਮੇਅਰ ਕੁੰਦਨ ਗੋਗੀਆ ਨੇ ਯੁਵਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਆਓ ਮਿਲਕੇ ਪਟਿਆਲਾ ਨੂੰ ਇੱਕ ਸਵੱਛ, ਸੁਰੱਖਿਅਤ ਅਤੇ ਨਸ਼ਾ ਮੁਕਤ ਸ਼ਹਿਰ ਬਣਾਈਏ। ਯੁਵਕ ਸ਼ਕਤੀ ਹੀ ਸ਼ਹਿਰ ਦਾ ਭਵਿੱਖ ਹੈ। ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਮਿੱਕੀ ਨਸ਼ਾ ਮੁਕਤੀ ਕੋਆਰਡੀਨੇਟਰ, ਹਰਮਨ ਸੰਧੂ ਯੂਥ ਕੋਆਰਡੀਨੇਟਰ, ਸਾਰੇ ਬਲਾਕ ਪ੍ਰਧਾਨ, ਨਸ਼ਾ ਮੁਕਤੀ ਸ਼ਹਿਰੀ ਟੀਮ ਅਤੇ ਆਪ ਆਗੂ ਵਿਸ਼ੇਸ ਤੌਰ ਤੇ ਮੌਜੂਦ ਸਨ.
ਫੋਟੋ : ਮੀਟਿੰਗ ਉਪਰੰਤ ਮੇਅਰ ਕੁੰਦਨ ਗੋਗੀਆ ਅਤੇ ਹੋਰ
