Home ਪੰਜਾਬ ਸੀਐੱਮ ਭਗਵੰਤ ਮਾਨ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ—15 ਜਨਵਰੀ ਨੂੰ...

ਸੀਐੱਮ ਭਗਵੰਤ ਮਾਨ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ—15 ਜਨਵਰੀ ਨੂੰ ਸਪਸ਼ਟੀਕਰਨ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ

0

ਚੰਡੀਗੜ੍ਹ: 8 ਜਨਵਰੀ: (ਪ੍ਰਭਜੋਤ ਸਿੰਘ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਿਆਨੀ ਕੁਲਦੀਪ ਸਿੰਘ ਗਡਗੱਜ, ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਉਹਨਾਂ ਦੇ ਸਪਸ਼ਟੀਕਰਨ ਨੂੰ ਸਾਰੇ ਟੀਵੀ ਚੈਨਲਾਂ ‘ਤੇ ਲਾਈਵ ਟੈਲੀਕਾਸਟ ਕੀਤਾ ਜਾਵੇ।

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਦੁਨੀਆ ਭਰ ਤੋਂ ਸੰਗਤ ਵੱਲੋਂ ਸੁਨੇਹੇ ਮਿਲ ਰਹੇ ਹਨ ਕਿ ਜਦੋਂ 15 ਜਨਵਰੀ ਨੂੰ ਗੋਲਕ ਦੇ ਹਿਸਾਬ–ਕਿਤਾਬ ਨਾਲ ਸਪਸ਼ਟੀਕਰਨ ਪੇਸ਼ ਕੀਤਾ ਜਾਵੇ, ਤਾਂ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਗਤ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਉਹ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ, ਤਾਂ ਜੋ ਸੰਗਤ ਪਲ–ਪਲ ਅਤੇ ਪੈਸੇ–ਪੈਸੇ ਦੇ ਹਿਸਾਬ ਨਾਲ ਜਾਣੂ ਰਹੇ।

ਭਗਵੰਤ ਮਾਨ ਨੇ ਟਵੀਟ ਦੇ ਅੰਤ ‘ਚ ਕਿਹਾ, “ਮਿਲਦੇ ਹਾਂ ਜੀ 15 ਜਨਵਰੀ ਨੂੰ—ਸਬੂਤਾਂ ਸਮੇਤ।”

Exit mobile version