Home ਪੰਜਾਬ ਇਹ ਤੁਹਾਡੀ ਹਾਰ ਨਹੀਂ ਬਲਕਿ ਜਿੱਤ ਤੋਂ ਵੀ ਅੱਗੇ ਹੈ — ਹਰਸਿਮਰਤ...

ਇਹ ਤੁਹਾਡੀ ਹਾਰ ਨਹੀਂ ਬਲਕਿ ਜਿੱਤ ਤੋਂ ਵੀ ਅੱਗੇ ਹੈ — ਹਰਸਿਮਰਤ ਕੌਰ ਬਾਦਲ

0

ਪੰਜਾਬ: 7 ਜਨਵਰੀ 2026 (ਚੌਧਰੀ ਪ੍ਰਭਜੀਤ ਸਿੰਘ) : ਪਿੰਡ ਬਾਦਲ ਵਿਖੇ ਬੀਤੇ ਦਿਨੀਂ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਸੰਬੰਧੀ ਜਿੱਤੇ ਹੋਏ ਅਤੇ ਹਾਰੇ ਹੋਏ ਸਾਰੇ ਉਮੀਦਵਾਰਾਂ ਦਾ ਇਕੱਠ ਹੋਇਆ। ਇਸ ਇਕੱਠ ਵਿੱਚ ਗੁਰਤੇਜ ਸਿੰਘ ਅਤਲਾ ਦੇ ਸਬੰਧ ਵਿਚ ਦੱਸਿਆ ਗਿਆ ਕਿ ਉਹਨਾਂ ਨੇ ਵੋਟਾਂ ਵਿੱਚ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਦੇ ਪਿੰਡ ਅਕਲੀਆਂ ਜੋਗਾ ਤੋਂ ਵੱਡੀ ਲੀਡ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਕੁਝ ਵੋਟਾਂ ਤੋਂ ਹਾਰ ਕੇ ਵੀ ਜਿੱਤ ਦੇ ਸਮਾਨ ਹਨ। ਕਿਉਂਕਿ ਇਥੇ ਵੀ ਸਰਕਾਰ ਵਲੋਂ ਧੱਕੇਸ਼ਾਹੀ ਵੀ ਕੀਤੀ ਗਈ ਸੀ। ਹਰਸਿਮਰਤ ਕੌਰ ਬਾਦਲ ਨੇ ਸਾਰੇ ਜਿੱਤੇ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ ਤੇ ਕੁਝ ਵੋਟਾਂ ਨਾਲ ਹਾਰੇ ਵੀ ਉਮੀਦਵਾਰਾਂ ਨੂੰ ਜਿੱਤ ਦੇ ਬਰਾਬਰ ਦੱਸ ਦੇ ਹੌਂਸਲਾ ਅਫਜਾਈ ਕੀਤੀ।

ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਮਾਨਸਾ ਤੋਂ ਸ੍ਰੀ ਪ੍ਰੇਮ ਕੁਮਾਰ ਅਰੋੜਾ, ਕੌਮੀ ਮੀਤ ਪ੍ਰਧਾਨ, ਯੂਥ ਅਕਾਲੀ ਦਲ ਦੇ ਸਕੱਤਰ ਅਕਾਸ਼ਦੀਪ ਸਿੰਘ ਮਿੱਡੂਖੇੜਾ, ਮੀਤ ਪ੍ਰਧਾਨ ਜ਼ਿਲ੍ਹਾ ਮਾਨਸਾ ਬਲਜੀਤ ਸਿੰਘ ਅਤਲਾ ਅਤੇ ਹੋਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।

Exit mobile version