Home ਪੰਜਾਬ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਚਾਲਾਂ ਖ਼ਿਲਾਫ਼ ਕਾਂਗਰਸ ਵੱਲੋਂ ਪੰਜਾਬ ਭਰ ‘ਚ...

ਮਨਰੇਗਾ ਨੂੰ ਖ਼ਤਮ ਕਰਨ ਦੀਆਂ ਚਾਲਾਂ ਖ਼ਿਲਾਫ਼ ਕਾਂਗਰਸ ਵੱਲੋਂ ਪੰਜਾਬ ਭਰ ‘ਚ ਵੱਡਾ ਸੰਗਰਾਮ

0

8 ਤੋਂ 12 ਜਨਵਰੀ ਤੱਕ ਜਾਗਰੂਕਤਾ ਪ੍ਰੋਗਰਾਮ – ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ, 7 ਜਨਵਰੀ (ਰਣਜੀਤ ਸਿੰਘ ਢਿੱਲੋਂ): ਮਨਰੇਗਾ ਸਕੀਮ ਨੂੰ ਕਮਜ਼ੋਰ ਕਰਨ ਅਤੇ ਖ਼ਤਮ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਚਾਲਾਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਵੱਡਾ ਸੰਗਰਾਮ ਵਿੱਢਿਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਗ੍ਰਹਿ ਸ੍ਰੀ ਮੁਕਤਸਰ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ 8 ਜਨਵਰੀ ਤੋਂ 12 ਜਨਵਰੀ ਤੱਕ ਸਮੁੱਚੇ ਪੰਜਾਬ ਵਿੱਚ ਮਜ਼ਦੂਰਾਂ ਨੂੰ ਮਨਰੇਗਾ ਨਾਲ ਹੋ ਰਹੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ।

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਗਰੀਬ ਅਤੇ ਮਜ਼ਦੂਰ ਵਰਗ ਦੀ ਰੋਜ਼ੀ-ਰੋਟੀ ਨੂੰ ਯਕੀਨੀ ਬਣਾਉਣ ਲਈ ਪੱਕੇ ਰੁਜ਼ਗਾਰ ਦੀ ਗਰੰਟੀ ਤਹਿਤ ਮਨਰੇਗਾ ਸਕੀਮ ਲਾਗੂ ਕੀਤੀ ਸੀ। ਪਰ ਮੌਜੂਦਾ ਕੇਂਦਰੀ ਭਾਜਪਾ ਸਰਕਾਰ ਜਾਣਬੁੱਝ ਕੇ ਇਸ ਸਕੀਮ ਨੂੰ ਖਤਮ ਕਰਨ ਵੱਲ ਧੱਕ ਰਹੀ ਹੈ, ਜਿਸ ਨਾਲ ਗਰੀਬ ਮਜ਼ਦੂਰਾਂ ਦੇ ਚੁੱਲ੍ਹੇ ਬੁੱਝਣ ਦੀ ਸਥਿਤੀ ਬਣ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਸੰਗਰਾਮ ਦੇ ਤਹਿਤ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।
ਪ੍ਰੋਗਰਾਮਾਂ ਦੀ ਤਰੀਖ਼ ਅਤੇ ਥਾਵਾਂ ਹੇਠ ਲਿਖੇ ਅਨੁਸਾਰ ਹਨ:

  • 8 ਜਨਵਰੀ: ਸਵੇਰੇ 10 ਵਜੇ ਗੁਰਦਾਸਪੁਰ, ਦੁਪਹਿਰ 2 ਵਜੇ ਟਾਂਡਾ ਉੜਮੁੜ

  • 9 ਜਨਵਰੀ: ਸਵੇਰੇ 10 ਵਜੇ ਬਲਾਚੌਰ, ਦੁਪਹਿਰ 2 ਵਜੇ ਸਮਰਾਲਾ

  • 10 ਜਨਵਰੀ: ਸਵੇਰੇ 10 ਵਜੇ ਰਾਜਪੁਰਾ, ਦੁਪਹਿਰ 2 ਵਜੇ ਸੰਗਰੂਰ

  • 11 ਜਨਵਰੀ: ਸਵੇਰੇ 10 ਵਜੇ ਭੁੱਚੋ ਮੰਡੀ, ਦੁਪਹਿਰ 2 ਵਜੇ ਬਾਘਾ ਪੁਰਾਣਾ

  • 12 ਜਨਵਰੀ: ਸਵੇਰੇ 10 ਵਜੇ ਗੁਰੂ ਹਰਸਹਾਏ, ਦੁਪਹਿਰ 2 ਵਜੇ ਤਰਨਤਾਰਨ

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਪੂਰੀ ਤਾਕਤ ਨਾਲ ਲੜੇਗੀ ਅਤੇ ਮਨਰੇਗਾ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Exit mobile version