ਲੁਧਿਆਣਾ : (ਗੁਰਪ੍ਰੀਤ ਸਿੰਘ) : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਪੰਜਵੀਂ ਜਮਾਤ ਦੀ ਸਾਲਾਨਾ ਮੁਲਾਂਕਣ ਪ੍ਰੀਖਿਆ ਦੀ ਡੇਟਸ਼ੀਟ ਵਿੱਚ ਕੁਝ ਸੋਧਾਂ ਕਰਦਿਆਂ ਮਾਰਚ 2026 ਲਈ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਵਿਭਾਗ ਵੱਲੋਂ ਸੋਧਿਆ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਸੋਧੀ ਗਈ ਡੇਟਸ਼ੀਟ ਮੁਤਾਬਕ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਹੇਠ ਲਿਖੇ ਤਰੀਖਾਂ ਨੂੰ ਹੋਵੇਗੀ:
-
6 ਮਾਰਚ 2026 (ਸ਼ੁੱਕਰਵਾਰ) – ਅੰਗਰੇਜ਼ੀ
-
9 ਮਾਰਚ 2026 (ਸੋਮਵਾਰ) – ਗਣਿਤ
-
10 ਮਾਰਚ 2026 (ਮੰਗਲਵਾਰ) – ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), ਉਰਦੂ (ਪਹਿਲੀ ਭਾਸ਼ਾ)
-
11 ਮਾਰਚ 2026 (ਬੁੱਧਵਾਰ) – ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ), ਉਰਦੂ (ਦੂਜੀ ਭਾਸ਼ਾ)
-
12 ਮਾਰਚ 2026 (ਵੀਰਵਾਰ) – ਵਾਤਾਵਰਣ ਸਿੱਖਿਆ
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਾਰੀਆਂ ਪ੍ਰੀਖਿਆਵਾਂ ਨਿਰਧਾਰਤ ਸਮੇਂ ਅਨੁਸਾਰ ਹੀ ਕਰਵਾਈਆਂ ਜਾਣਗੀਆਂ। ਪ੍ਰੀਖਿਆ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ।
ਵਿਭਾਗ ਨੇ ਸਕੂਲ ਪ੍ਰਬੰਧਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪ੍ਰੀਖਿਆਵਾਂ ਸੁਚਾਰੂ ਢੰਗ ਨਾਲ ਕਰਵਾਈਆਂ ਜਾ ਸਕਣ।
