Home ਹਰਿਆਣਾ ਹਰਿਆਣਾ ’ਚ ਨਿਵੇਸ਼ ਅਤੇ ਵਪਾਰਕ ਮੌਕਿਆਂ ’ਤੇ ਚਰਚਾ: ਗਿੱਲ ਐਨਰਜੀ ਯੂਐਸਏ ਦੇ...

ਹਰਿਆਣਾ ’ਚ ਨਿਵੇਸ਼ ਅਤੇ ਵਪਾਰਕ ਮੌਕਿਆਂ ’ਤੇ ਚਰਚਾ: ਗਿੱਲ ਐਨਰਜੀ ਯੂਐਸਏ ਦੇ ਪ੍ਰਧਾਨ ਕਸ਼ਮੀਰ ਸਿੰਘ ਗਿੱਲ ਦੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ

0

ਚੰਡੀਗੜ੍ਹ, 6 ਜਨਵਰੀ 2026 (ਛਤਰਪਾਲ ਸਿੰਘ): ਗਿੱਲ ਐਨਰਜੀ ਯੂਐਸਏ (Gill Energy USA) ਦੇ ਪ੍ਰਧਾਨ ਕਸ਼ਮੀਰ ਸਿੰਘ ਗਿੱਲ ਅਤੇ ਭਾਜਪਾ ਆਗੂ ਤੇ ਪ੍ਰਸਿੱਧ ਟਿਊਬਵੈੱਲ ਇੰਜੀਨੀਅਰ ਗੁਰਦਰਸ਼ਨ ਸਿੰਘ ਨੇ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ।

ਜ਼ਿਕਰਯੋਗ ਹੈ ਕਿ ਕਸ਼ਮੀਰ ਸਿੰਘ ਗਿੱਲ ਮੂਲ ਰੂਪ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲੂਕਾ ਦੇ ਰਹਿਣ ਵਾਲੇ ਹਨ। ਇਸ ਮੁਲਾਕਾਤ ਦੌਰਾਨ ਭਾਰਤ ਵਿੱਚ ਉਭਰ ਰਹੇ ਵਪਾਰਕ ਮੌਕਿਆਂ ਅਤੇ ਨਿਵੇਸ਼ ਸੰਭਾਵਨਾਵਾਂ ਨੂੰ ਲੈ ਕੇ ਵਿਸਥਾਰ ਨਾਲ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।

ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੇਸ਼ ਕੀਤੇ ਗਏ ਸੁਝਾਵਾਂ ਅਤੇ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਵਪਾਰਕ ਪਹਿਲਕਦਮੀਆਂ ਨੂੰ ਲੈ ਕੇ ਸਕਾਰਾਤਮਕ ਤੇ ਹਾਂ-ਪੱਖੀ ਰਵੱਈਆ ਅਪਨਾਇਆ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਕੀਮਤੀ ਸਮੇਂ, ਸਹਿਯੋਗ ਅਤੇ ਹੌਂਸਲਾ ਅਫ਼ਜ਼ਾਈ ਲਈ ਉਹ ਤਹਿ ਦਿਲੋਂ ਧੰਨਵਾਦੀ ਹਨ। ਇਹ ਮੁਲਾਕਾਤ ਹਰਿਆਣਾ ਅਤੇ ਭਾਰਤ ਵਿੱਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਅਹੰਕਾਰਕ ਕਦਮ ਮੰਨੀ ਜਾ ਰਹੀ ਹੈ।

Exit mobile version