Homeਪਟਿਆਲਾ ਅਪਡੇਟਨਵੇਂ ਸਾਲ ਨੂੰ ਸਮਰਪਿਤ ਅਜ਼ਾਦ ਨਗਰ ਵਿਕਾਸ ਕਮੇਟੀ ਨੇ ਕਰਵਾਇਆ ਸੁਖਮਨੀ ਸਾਹਿਬ...

ਨਵੇਂ ਸਾਲ ਨੂੰ ਸਮਰਪਿਤ ਅਜ਼ਾਦ ਨਗਰ ਵਿਕਾਸ ਕਮੇਟੀ ਨੇ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ

ਪਟਿਆਲਾ 5 ਜਨਵਰੀ (ਛਤਰਪਾਲ ਸਿੰਘ):  ਸਾਲ 2012 ਤੋਂ ਰਜਿਸਟਰਡ ਹੋਈ ਅਜ਼ਾਦ ਨਗਰ ਵਿਕਾਸ ਕਮੇਟੀ ਦਾ ਅਜ਼ਾਦ ਨਗਰ ਵਿਚ ਬੜਾ ਚੰਗਾ ਪ੍ਰਭਾਵ ਬਣਿਆ ਹੋਇਆ ਹੈ ਕਿ ਇਹ ਕਮੇਟੀ ਨਗਰ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਸਮਾਜ ਸੇਵਾ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਵਿਚ ਵੀ ਕਾਮਯਾਬ ਰਹੀ ਹੈ। ਹਰ ਸਾਲ ਦੀ ਤਰ੍ਹਾਂ ਕਮੇਟੀ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਨਵੇਂ ਸਾਲ ਦੇ ਪਹਿਲੇ ਦਿਨ ਪਾਵਨ ਸੁਖਮਨੀ ਸਾਹਿਬ ਦਾ ਪਾਠ ਤੇ ਗੁਰਬਾਣੀ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾਵੇ।

ਇਸ ਤਹਿਤ ਨਵੇਂ ਸਾਲ ਦੀ ਆਮਦ ਤੇ ਗੁਰਦੁਆਰਾ ਅਜ਼ਾਦ ਨਗਰ ਵਿਖੇ ਸੰਗਤਾਂ ਜੁੜੀਆਂ ਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਰਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ) ਦੇ ਜੱਥੇ ਵਲੋਂ ਵਿਆਖਿਆ ਸਹਿਤ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਭਾਈ ਲਖਵਿੰਦਰ ਸਿੰਘ ਅਜਰਾਵਰ ਜੀ ਨੇ ਕਥਾ ਦੇ ਰੂਪ ਵਿਚ ਗੁਰਬਾਣੀ ਨੂੰ ਅਧਾਰ ਬਣਾ ਕੇ ਨਵੇਂ ਸਾਲ ਬਾਰੇ ਵਿਸਤਾਰ ਸਹਿਤ ਰੋਸ਼ਨੀ ਪਾਈ। ਇਸ ਸਮੇਂ ਬੇਟੀ ਬ੍ਰਹਮਲੀਨ ਕੌਰ ਨੇ ਵੀ ਇਕ ਸ਼ਬਦ ਗਾਇਨ ਕਰਕੇ ਹਾਜ਼ਰੀ ਲੁਆਈ। ਸਰਦਾਰ ਗੁਰਕਿਰਪਾਲ ਸਿੰਘ ਜੀ ਕੌਂਸਲਰ ਵਾਰਡ ਨੰ: 14 ਵੀ ਉਚੇਚੇ ਤੌਰ ਤੇ ਇਸ ਸਮਾਗਮ ਵਿਚ ਪਹੁੰਚੇ ਹੋਏ ਸਨ ਉਨ੍ਹਾਂ ਨੇ ਆਪਣੇ ਸੰਬੋਧਨ ਰਾਹੀਂ ਸਾਡੇ ਜੀਵਨ ਵਿਚ ਸਫਾਈ ਦੀ ਉੱਤਮਤਾ ਤੇ ਇਸ ਪ੍ਰਤੀ ਨਗਰ ਨਿਗਮ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਤੇ ਇਨ੍ਹਾਂ ਦੀ ਪਾਲਣਾ ਲਈ ਸੰਗਤਾਂ ਨੂੰ ਸੁਚੇਤ ਕੀਤਾ। ਸ. ਅਮਨਦੀਪ ਸਿੰਘ ਜੰਮੂ, ਨੌਜਵਾਨ ਵਿੰਗ ਦੇ ਪ੍ਰਧਾਨ ਵੀ ਹਾਜ਼ਰ ਰਹੇ।

ਇਸ ਮੌਕੇ ਰਣਜੀਤ ਸਿੰਘ ਟਿਵਾਣਾ ਜੀ ਸਰਪ੍ਰਸਤ, ਅਜ਼ਾਦ ਨਗਰ ਵਿਕਾਸ ਕਮੇਟੀ ਵਲੋਂ ਕਮੇਟੀ ਪ੍ਰਧਾਨ ਕੈਪਟਨ ਬਾਬੂ ਸਿੰਘ ਮਾਨ ਜੀ ਨੂੰ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸ੍ਰੀ ਸੰਜੀਵ ਗੁਪਤਾ ਜੀ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਗਤੀਵਿਧੀਆਂ ਲਈ ਸ. ਲਾਭ ਸਿੰਘ ਜੀ ਵਲੋਂ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀਆਂ ਸੇਵਾਵਾਂ ਸ੍ਰੀ ਸੋਹਲ ਜੀ ਵਲੋਂ ਨਿਭਾਈਆਂ ਗਈਆਂ। ਉਕਤ ਸਮਾਗਮ ਦੇ ਸ਼ਾਨਦਾਰ ਪ੍ਰਬੰਧਾਂ ਵਿਚ ਸ. ਪਰਵਿੰਦਰ ਸਿੰਘ ਸਰਾਓ, ਸ. ਨਿਰਮਲ ਸਿੰਘ ਢੋਟ, ਸ੍ਰੀ ਐਚ ਐਲ ਬਾਂਸਲ, ਰੋਜ਼ੀ ਖੁਰਾਣਾ, ਸ. ਬਲਦੇਵ ਸਿੰਘ ਸਿੱਧੂ ਜੀ ਦੇ ਨਾਮ ਸ਼ਾਮਲ ਰਹੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ਼ਾਦ ਨਗਰ ਵਲੋਂ ਸਹਿਯੋਗ ਵੀ ਸ਼ਲਾਘਾ ਯੋਗ ਰਿਹਾ।

RELATED ARTICLES
- Advertisment -
Google search engine
Google search engine
Google search engine

Most Popular

Recent Comments