Homeਹਰਿਆਣਾਦੋਸਤ ਦੇ ਘਰ ਪਾਰਟੀ ਦੌਰਾਨ ਬੀਮਾਰ ਪਈ ਏਅਰ ਹੋਸਟੇਸ ਦੀ ਰਹੱਸਮਈ ਮੌਤ,...

ਦੋਸਤ ਦੇ ਘਰ ਪਾਰਟੀ ਦੌਰਾਨ ਬੀਮਾਰ ਪਈ ਏਅਰ ਹੋਸਟੇਸ ਦੀ ਰਹੱਸਮਈ ਮੌਤ, ਜਾਂਚ ਜਾਰੀ

ਗੁਰੂਗ੍ਰਾਮ, 29 ਦਸੰਬਰ 2025 (ਛਤਰਪਾਲ ਸਿੰਘ): ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਏਅਰ ਹੋਸਟੇਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸਿਮਰਨ (25) ਵਜੋਂ ਹੋਈ ਹੈ, ਜੋ ਏਅਰ ਇੰਡੀਆ ਵਿੱਚ ਕੰਮ ਕਰਦੀ ਸੀ ਅਤੇ ਮੂਲ ਰੂਪ ਵਿੱਚ ਮੋਹਾਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਪੁਲਿਸ ਅਨੁਸਾਰ, ਸਿਮਰਨ ਵੀਕਐਂਡ ਦੌਰਾਨ ਗੁਰੂਗ੍ਰਾਮ ਦੇ ਡੀਐਲਐਫ ਫੇਜ਼-1 ਵਿੱਚ ਆਪਣੀ ਦੋਸਤ ਨੀਤੀਕਾ ਦੇ ਘਰ ਆਈ ਹੋਈ ਸੀ, ਜੋ ਉੱਥੇ ਕਿਰਾਏ ਦੇ ਫਲੈਟ ਵਿੱਚ ਰਹਿੰਦੀ ਹੈ। ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਫਲੈਟ ਵਿੱਚ ਦੋਸਤਾਂ ਨਾਲ ਇੱਕ ਪਾਰਟੀ ਚੱਲ ਰਹੀ ਸੀ, ਜੋ ਦੇਰ ਰਾਤ ਤੱਕ ਜਾਰੀ ਰਹੀ। ਪਾਰਟੀ ਤੋਂ ਬਾਅਦ ਸਵੇਰੇ ਅਚਾਨਕ ਸਿਮਰਨ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ।

ਹਾਲਤ ਗੰਭੀਰ ਹੋਣ ’ਤੇ ਉਸ ਦੇ ਦੋਸਤ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐਲਐਫ ਫੇਜ਼-1 ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਨਮੂਨੇ ਫੋਰੈਂਸਿਕ ਜਾਂਚ ਲਈ ਲੈਬ ਭੇਜੇ ਗਏ ਹਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨ ਦਾ ਖੁਲਾਸਾ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਆਉਣ ਤੋਂ ਬਾਅਦ ਹੀ ਹੋ ਸਕੇਗਾ। ਫਿਲਹਾਲ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਹੈ ਕਿ ਸਿਮਰਨ ਪਿਛਲੇ ਦੋ ਸਾਲਾਂ ਤੋਂ ਏਅਰ ਇੰਡੀਆ ਨਾਲ ਸੇਵਾ ਨਿਭਾ ਰਹੀ ਸੀ। ਇਸ ਤੋਂ ਪਹਿਲਾਂ ਉਹ ਵਿਸਤਾਰਾ ਏਅਰਲਾਈਨਜ਼ ਵਿੱਚ ਵੀ ਕੰਮ ਕਰ ਚੁੱਕੀ ਸੀ। ਵਰਤਮਾਨ ਵਿੱਚ ਉਹ ਦਿੱਲੀ ਵਿੱਚ ਰਹਿੰਦੀ ਸੀ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments