Home ਹਰਿਆਣਾ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਚਕੂਲਾ ਵਿੱਚ ਸੁਸ਼ਾਸਨ ਦਿਵਸ ਸਮਾਗਮ ਦੌਰਾਨ ਨਵੇਂ...

ਮੁੱਖ ਮੰਤਰੀ ਨਾਇਬ ਸੈਣੀ ਨੇ ਪੰਚਕੂਲਾ ਵਿੱਚ ਸੁਸ਼ਾਸਨ ਦਿਵਸ ਸਮਾਗਮ ਦੌਰਾਨ ਨਵੇਂ ਸਾਲ 2026 ਦਾ ਕੈਲੰਡਰ ਕੀਤਾ ਜਾਰੀ

0
ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਸਮਰਪਿਤ ਸੀ ਸਮਾਗਮ

ਪੰਚਕੂਲਾ: (ਚੌਧਰੀ ਪ੍ਰਭਜੀਤ ਸਿੰਘ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਨੇ ਅੱਜ ਪੰਚਕੂਲਾ ਵਿਖੇ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਸਮਰਪਿਤ ਸੁਸ਼ਾਸਨ ਦਿਵਸ ਸਮਾਗਮ ਦੌਰਾਨ ਨਵ ਵਰ੍ਹਾ 2026 ਦਾ ਸਰਕਾਰੀ ਕੈਲੰਡਰ ਜਾਰੀ ਕੀਤਾ।

ਇਸ ਮੌਕੇ ਮੁੱਖ ਮੰਤਰੀ ਨੇ ਅਟਲ ਬਿਹਾਰੀ ਵਾਜਪੇਈ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ, ਨੇਤ੍ਰਤਵ ਅਤੇ ਸੁਸ਼ਾਸਨ ਦੀ ਨੀਤੀ ਅੱਜ ਵੀ ਦੇਸ਼ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਕਿਹਾ ਕਿ ਵਾਜਪੇਈ ਜੀ ਵੱਲੋਂ ਦਰਸਾਏ ਸੁਸ਼ਾਸਨ ਦੇ ਰਸਤੇ ’ਤੇ ਚੱਲਦਿਆਂ ਹਰਿਆਣਾ ਸਰਕਾਰ ਲੋਕ-ਹਿਤ ਵਿੱਚ ਨਿਰੰਤਰ ਕੰਮ ਕਰ ਰਹੀ ਹੈ।

ਸਮਾਗਮ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ, ਲੋਕਪ੍ਰਤਿਨਿਧੀ ਅਤੇ ਵੱਡੀ ਗਿਣਤੀ ਵਿੱਚ ਨਾਗਰਿਕ ਮੌਜੂਦ ਰਹੇ। ਕੈਲੰਡਰ ਵਿੱਚ ਸਰਕਾਰ ਦੀਆਂ ਉਪਲਬਧੀਆਂ, ਲੋਕ-ਹਿਤ ਯੋਜਨਾਵਾਂ ਅਤੇ ਮਹੱਤਵਪੂਰਨ ਦਿਨ ਦਰਸਾਏ ਗਏ ਹਨ।

Exit mobile version