ਕਾਲਜੀਅਮ ਵੱਲੋਂ ਨਾਵਾਂ ਦੀ ਸਿਫ਼ਾਰਸ਼, ਜਾਣੋ ਕੌਣ-ਕੌਣ ਹਨ ਸੂਚੀ ਵਿੱਚ ਸ਼ਾਮਲ

ਚੰਡੀਗੜ੍ਹ: 21 ਦਸੰਬਰ (ਛਤਰਪਾਲ ਸਿੰਘ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਾਲਜੀਅਮ ਨੇ ਅਦਾਲਤ ਵਿੱਚ ਜੱਜਾਂ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਕਾਲਜੀਅਮ ਨੇ ਸਰਬਸੰਮਤੀ ਨਾਲ ਬਾਰ ਕੋਟੇ ਦੇ 7 ਨਾਮਵਰ ਵਕੀਲਾਂ ਦੇ ਨਾਵਾਂ ਦੀ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਸਿਫ਼ਾਰਸ਼ ਕੀਤੀ ਹੈ।
ਸਿਫ਼ਾਰਸ਼ ਕੀਤੇ ਗਏ ਵਕੀਲਾਂ ਦੀ ਸੂਚੀ:
ਪੰਜਾਬ ਬਾਰ ਤੋਂ:
- ਸ੍ਰੀਮਤੀ ਮੋਨਿਕਾ ਛਿੱਬਰ ਸ਼ਰਮਾ
- ਸ੍ਰੀ ਹਰਮੀਤ ਸਿੰਘ ਦਿਓਲ
- ਸ੍ਰੀਮਤੀ ਪੂਜਾ ਚੋਪੜਾ
ਹਰਿਆਣਾ ਬਾਰ ਤੋਂ: 4. ਸ੍ਰੀ ਸੁਨੀਸ਼ ਬਿੰਦਲਿਸ਼ 5. ਸ੍ਰੀ ਨਵਦੀਪ ਸਿੰਘ 6. ਸ੍ਰੀਮਤੀ ਦਿਵਿਆ ਸ਼ਰਮਾ 7. ਸ੍ਰੀ ਰਵਿੰਦਰ ਮਲਿਕ
ਚੋਣ ਦਾ ਆਧਾਰ:
ਕਾਲਜੀਅਮ ਦੀ ਰਿਪੋਰਟ ਅਨੁਸਾਰ, ਇਹਨਾਂ ਵਕੀਲਾਂ ਦੀ ਚੋਣ ਉਨ੍ਹਾਂ ਦੇ ਕੰਮ ਦੀ ਮੁਹਾਰਤ, ਪੇਸ਼ੇਵਰ ਸਾਖ ਅਤੇ ਇਮਾਨਦਾਰੀ ਦੀ ਡੂੰਘੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਉਮੀਦਵਾਰਾਂ ਕੋਲ ਸਿਵਲ, ਕਿਰਤ, ਸੇਵਾ ਅਤੇ ਸੰਵਿਧਾਨਕ ਕਾਨੂੰਨ ਵਿੱਚ ਵਿਆਪਕ ਤਜਰਬਾ ਹੈ। ਜਾਂਚ ਦੌਰਾਨ ਕਿਸੇ ਵੀ ਉਮੀਦਵਾਰ ਵਿਰੁੱਧ ਕੋਈ ਨਕਾਰਾਤਮਕ ਤੱਥ ਨਹੀਂ ਮਿਲਿਆ।
ਅਗਲੀ ਪ੍ਰਕਿਰਿਆ:
ਕਾਲਜੀਅਮ ਵੱਲੋਂ ਭੇਜੀ ਗਈ ਇਹ ਸਿਫ਼ਾਰਸ਼ ਹੁਣ ਕੇਂਦਰੀ ਕਾਨੂੰਨ ਮੰਤਰਾਲੇ ਅਤੇ ਸੁਪਰੀਮ ਕੋਰਟ ਕਾਲਜੀਅਮ ਕੋਲ ਜਾਵੇਗੀ। ਉੱਥੋਂ ਹਰੀ ਝੰਡੀ ਮਿਲਣ ਅਤੇ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹਨਾਂ ਵਕੀਲਾਂ ਦੀ ਜੱਜਾਂ ਵਜੋਂ ਨਿਯੁਕਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।







