ਪੰਜਾਬ : 17 ਦਸੰਬਰ (ਜਗਜੀਤ ਸਿੰਘ) ਪੰਜਾਬ ਵਿੱਚ ਹੋਈਆਂ ਬਲਾਕ ਸਮਿਤੀ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਵੱਖ-ਵੱਖ ਹਲਕਿਆਂ ਅਤੇ ਜ਼ੋਨਾਂ ਤੋਂ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
- ਵਿਧਾਨਸਭਾ ਹਲਕਾ ਧਰਮਕੋਟ
- ਬਲਾਕ ਸਮਿਤੀ ਭਿੰਡਰ ਖੁਰਦ ਤੋਂ ਕਾਂਗਰਸ ਦੀ ਉਮੀਦਵਾਰ ਵੀਰਪਾਲ ਕੌਰ ਵਿਜੇਈ ਰਹੀ।
- ਬਲਾਕ ਸਮਿਤੀ ਜ਼ੋਨ ਰੋਲੀ ਤੋਂ ਆਮ ਆਦਮੀ ਪਾਰਟੀ ਦੀ ਰਾਜਿੰਦਰ ਕੌਰ ਗਿੱਲ ਨੇ ਜਿੱਤ ਦਰਜ ਕੀਤੀ।
- ਖਰੜ ਬਲਾਕ ਸਮਿਤੀ ਚੋਣਾਂ
- ਅੱਲਾਪੁਰ ਅਤੇ ਕਾਲੇਆਲ ਜ਼ੋਨ ਤੋਂ ਸ਼ਿਰੋਮਣੀ ਅਕਾਲੀ ਦਲ ਦੀਆਂ ਉਮੀਦਵਾਰਾਂ ਸੁਖਪ੍ਰੀਤ ਕੌਰ ਅਤੇ ਬਲਜੀਤ ਕੌਰ ਨੇ ਜਿੱਤ ਹਾਸਲ ਕੀਤੀ।
- ਬਲਾਕ ਬਠਿੰਡਾ
- ਬਲਾਕ ਸਮਿਤੀ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਤੇ
- ਬਲਾਕ ਸਮਿਤੀ ਬਹਿਮਣ ਦੀਵਾਨਾ ਤੋਂ ਸ਼ਿਰੋਮਣੀ ਅਕਾਲੀ ਦਲ ਦਾ ਉਮੀਦਵਾਰ ਵਿਜੇਈ ਰਿਹਾ।
- ਟਾਂਡਾ–ਉੜਮੁੜ
- ਮਿਆਣੀ ਜ਼ੋਨ ਤੋਂ ਕਾਂਗਰਸ ਦੇ ਪਰਵਿੰਦਰ ਸਿੰਘ ਲਾਡੀ ਨੇ ‘ਆਪ’ ਦੇ ਮਾਸਟਰ ਕਮਲ ਲਾਲ ਮਿਆਣੀ ਨੂੰ ਹਰਾਕੇ ਜਿੱਤ ਦਰਜ ਕੀਤੀ।
- ਮੁਰਾਦਪੁਰ ਨਰਿਆਲ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ ਨੇ ‘ਆਪ’ ਦੀ ਜਸਵਿੰਦਰ ਕੌਰ ਅਤੇ ਭਾਜਪਾ ਦੇ ਉਮੀਦਵਾਰ ਨੂੰ ਹਰਾਇਆ।
- ਬਲਾਕ ਸਮਿਤੀ ਆਦਮਪੁਰ
- ਜ਼ੋਨ ਨੰਬਰ-3 ਤੋਂ ਆਮ ਆਦਮੀ ਪਾਰਟੀ ਦੀ ਜੋਤੀ ਬਾਲਾ ਵਿਜੇਈ ਰਹੀ।
- ਜ਼ੋਨ-2 ਦੌਲੀਕੇ ਸੁੰਦਰਪੁਰ ਤੋਂ ‘ਆਪ’ ਦੇ ਕਮਲਜੀਤ ਸਿੰਘ ਸਲਾਲਾ ਨੇ ਜਿੱਤ ਹਾਸਲ ਕੀਤੀ।
- ਬਿਆਸ ਪਿੰਡ ਜ਼ੋਨ ਤੋਂ ਕਾਂਗਰਸ ਦੀ ਪ੍ਰਭਾ ਮਡਾਰ ਨੇ 117 ਵੋਟਾਂ ਨਾਲ ਜਿੱਤ ਦਰਜ ਕੀਤੀ।
- ਫਤਿਹਗੜ੍ਹ ਸਾਹਿਬ
- ਖੇੜਾ ਬਲਾਕ ਸਮਿਤੀ ਤੋਂ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਵਿਜੇਈ ਰਹੀ।
- ਦਸੂਹਾ
- ਸੰਸਾਰਪੁਰ ਜ਼ੋਨ ’ਤੇ ਕਾਂਗਰਸ ਨੇ ਜਿੱਤ ਦਰਜ ਕੀਤੀ,
- ਪਸੀ ਕੰਡੀ ਜ਼ੋਨ ‘ਆਪ’ ਦੇ ਖਾਤੇ ਵਿੱਚ ਗਿਆ।
- ਰੂਪਨਗਰ
- ਘਨੌਲਾ ਜ਼ੋਨ ਤੋਂ ਕਾਂਗਰਸ ਦੇ ਅਮਨਦੀਪ ਸਿੰਘ ਨੂੰ ਵਿਜੇਤਾ ਘੋਸ਼ਿਤ ਕੀਤਾ ਗਿਆ।
- ਰੋਪੜ
- ਲੋਢੀ ਮਾਜਰਾ ਬਲਾਕ ਸਮਿਤੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਮਨਜੀਤ ਕੌਰ 400 ਤੋਂ ਵੱਧ ਵੋਟਾਂ ਨਾਲ ਜਿੱਤ ਗਈ।
- ਮੋਗਾ
- ਦੌਲਤਪੁਰਾ ਜ਼ੋਨ ਤੋਂ ਅਕਾਲੀ ਦਲ ਦੇ ਗੁਰਸ਼ਰਨ ਸਿੰਘ ਢਿੱਲੋਂ ਨੇ ‘ਆਪ’ ਦੇ ਅੰਗਰੇਜ਼ ਸਿੰਘ ਸਮਰਾ ਨੂੰ 9 ਵੋਟਾਂ ਨਾਲ ਹਰਾਇਆ।
- ਬਲਾਕ ਸਮਿਤੀ ਜ਼ੋਨ ਇਆਲੀ ਕਲਾਂ
- ਵਿਧਾਇਕ ਇਆਲੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ ਪਾਲਾ ਨੇ ਜਿੱਤ ਹਾਸਲ ਕੀਤੀ।
- ਬਲਾਕ ਭੋਗਪੁਰ
- ਜ਼ੋਨ ਨੰਬਰ-1 ਤੋਂ ਕਾਂਗਰਸ ਦੀ ਬੀਬੀ ਪ੍ਰਭਾ ਮੰਡੇਰ ਵਿਜੇਈ ਰਹੀ।
- ਸਿਧਵਾਂ ਬੇਟ
- ਬਲਾਕ ਸਮਿਤੀ ਸੀਟ ਤੋਂ ਕਾਂਗਰਸ ਦੇ ਨਿਰਮਲ ਸਿੰਘ 190 ਵੋਟਾਂ ਨਾਲ ਜਿੱਤੇ।
- ਸਲੇਮਪੁਰ
- ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸਮਰਥਨ ਵਾਲੀ ਆਜ਼ਾਦ ਉਮੀਦਵਾਰ ਮੰਦੀਪ ਕੌਰ ਥਿੰਦ 181 ਵੋਟਾਂ ਨਾਲ ਵਿਜੇਈ ਰਹੀ।
- ਭੂੰਦੜੀ ਸੀਟ
- ਕਾਂਗਰਸ ਦੀ ਪਾਲ ਕੌਰ ਨੇ 20 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
ਇਨ੍ਹਾਂ ਨਤੀਜਿਆਂ ਨਾਲ ਸੂਬੇ ਦੀ ਸਿਆਸਤ ਵਿੱਚ ਨਵੀਂ ਤਸਵੀਰ ਸਾਹਮਣੇ ਆਈ ਹੈ।







