Home ਪਟਿਆਲਾ ਅਪਡੇਟ PSPCL ਤੇ PSTCL ਪਟਿਆਲਾ ਸਰਕਲ ਦੀਆਂ ਤਿੰਨ ਡਵੀਜਨਾਂ ਨੇ ਕੀਤਾ ਅਰਥੀ ਫੂਕ...

PSPCL ਤੇ PSTCL ਪਟਿਆਲਾ ਸਰਕਲ ਦੀਆਂ ਤਿੰਨ ਡਵੀਜਨਾਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

0

ਪਟਿਆਲਾ : (ਪ੍ਰੈਸ ਨੋਟ) ਅੱਜ ਮਿਤੀ 16—12—2025 ਨੂੰ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਤਹਿਤ ਬਿਜਲੀ ਸੋਧ ਬਿਲ 2025, ਚਾਰ ਲੇਬਰ ਕਾਨੂੰਨਾਂ ਅਤੇ ਸਰਕਾਰੀ ਜ਼ਮੀਨਾਂ ਵੇਚੇ ਜਾਣ ਅਜਿਹੇ ਫੈਸਲਿਆਂ ਨੂੰ ਅਸਫਲ ਬਣਾਉਣ ਲਈ PSPCL ਤੇ PSTCL ਪਟਿਆਲਾ ਸਰਕਲ ਅਧੀਨ ਪੈਦੀਆਂ ਤਿੰਨ ਡਵੀਜਨਾਂ ਵੈਸਟ ਮੰਡਲ ਪਟਿਆਲਾ, ਸਬਅਰਬਨ ਮੰਡਲ ਪਟਿਆਲਾ ਅਤੇ ਈਸਟ ਡਵੀਜਨ ਪਟਿਆਲਾ ਵਿਖੇ ਰੈਲੀ ਕਰਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਰੈਲੀ ਨੂੰ ਵੱਖੋ ਵੱਖਰੇ ਡਵੀਜਨ ਆਗੂ ਸ੍ਰੀ ਅਤਰ ਸਿੰਘ, ਪ੍ਰਧਾਨ ਸਬਅਰਬਨ ਮੰਡਲ ਪਟਿਆਲਾ, ਕ੍ਰਿਸ਼ਨ ਕੁਮਾਰ ਈਸਟ ਡਵੀਜਨ ਪਟਿਆਲਾ ਤੋਂ ਇਲਾਵਾ ਸਰਕਲ ਆਗੂ ਕ੍ਰਿਸ਼ਨਦੇਵ, ਰਾਮ ਸਿੰਘ, ਸ੍ਰੀ ਨਾਥ ਅਤੇ ਸੂਬਾ ਆਗੂ ਭੁਪਿੰਦਰ ਕੁਮਾਰ ਕੱਕੜ ਨੇ ਸਬੋਧਨ ਕੀਤਾ। ਸਟੇਜ ਦੀ ਕਾਰਵਾਈ ਸ੍ਰੀ ਰਾਮ ਚੰਦ ਬਖਸ਼ੀਵਾਲਾ ਸਰਕਲ ਸਕੱਤਰ ਪਟਿਆਲਾ ਨੇ ਨਿਭਾਈ ਅਤੇ ਅਰਥੀ ਸੜਨ ਤੋਂ ਉਪਰੰਤ ਆਖਰ ਚ ਆੲੈ ਸਾਥੀਆਂ ਦਾ ਧੰਨਵਾਦ ਸ੍ਰੀ ਰਾਮ ਚੰਦ ਲਹਿਲ ਪ੍ਰਧਾਨ ਵੈਸਟ ਡਵੀਜਨ ਮੰਡਲ ਪਟਿਆਲਾ ਨੇ ਕੀਤਾ। ਵੱਖੋ ਵੱਖਰੇ ਬੁਲਾਰਿਆ ਨੇ ਕਿਹਾ ਕਿ ਬਿਜਲੀ ਬਿਲ 2025 ਦੇ ਲਾਗੂ ਹੋਣ ਨਾਲ ਨਿਗਮੀਕਰਨ ਤੇ ਨਿੱਜੀ ਕਰਨ ਵੱਲ ਕੇਂਦਰ ਸਰਕਾਰ ਦੀ ਵੱਡੀ ਪੁਲਾਂਘ ਹੈ। ਇਹ ਸੋਧ ਬਿੱਲ ਲਾਗੂ ਹੋਣ ਨਾਲ ਬਿਜਲੀ ਕਾਮਿਆਂ ਸਮੇਤ ਤਿੰਨ ਕਰੋੜ ਲੋਕ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ। ਵੰਡ ਦੇ ਖੇਤਰ ਵਿੱਚ ਨਿੱਜੀ ਕੰਪਨੀਆਂ ਦੇ ਆਉਣ ਨਾਲ ਮੁਕਾਬਲੇਬਾਜੀ ਦਾ ਦੌਰ ਸ਼ੁਰੂ ਹੋ ਜਾਵੇਗਾ। ਕਿਸਾਨ ਅਤੇ ਹੋਰ ਵਰਗਾਂ ਨੂੰ ਫਸਲ ਸਬਸਿਡੀਆਂ ਦਾ ਭੋਗ ਪਾਉਣ ਲਈ ਰਾਹ ਪੱਧਰਾ ਹੋ ਜਾਵੇਗਾ ਅਤੇ ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਮਹਿਕਮੇ ਤੌਰ ਤੇ ਭਰਤੀ ਕੀਤੀ ਜਾਵੇ ਤਾਂ ਕਿ ਪੰਜਾਬ ਅੰਦਰ ਬਿਜਲੀ ਬੇਰੁਜ਼ਗਾਰੀ ਨੂੰ ਨੱਥ ਪਾਈ ਜਾਵੇ ਅਤੇ ਮੁਲਾਜਮਾਂ ਤੇ ਪੈਨਸ਼ਨਰਾਂ ਦਾ ਕੱਟਿਆ ਜਾ ਰਿਹਾ 200 ਰੁਪਏ ਵਿਕਾਸ ਫੰਡ ਦੇ ਨਾਮ ਤੇ ਬੰਦ ਕੀਤਾ ਜਾਵੇ।
ਜਾਰੀ ਕਰਤਾ
ਰਾਮ ਚੰਦ ਲਹਿਲ
ਪ੍ਰਧਾਨ ਵੈਸਟ ਮੰਡਲ ਪਟਿਆਲਾ।
ਮੋਬ: ਨੰ: 98141—03359

Exit mobile version