Home ਪਟਿਆਲਾ ਅਪਡੇਟ ਮੇਅਰ ਕੁੰਦਨ ਗੋਗੀਆ ਵੱਲੋਂ ਰਾਮਇੰਦਰ ਸਿੰਘ ਜਮਨਾ ਦੇ ਹੱਕ ਵਿੱਚ ਜ਼ੋਰਦਾਰ ਚੋਣ...

ਮੇਅਰ ਕੁੰਦਨ ਗੋਗੀਆ ਵੱਲੋਂ ਰਾਮਇੰਦਰ ਸਿੰਘ ਜਮਨਾ ਦੇ ਹੱਕ ਵਿੱਚ ਜ਼ੋਰਦਾਰ ਚੋਣ ਪ੍ਰਚਾਰ

0

ਪਟਿਆਲਾ, 12 ਦਸੰਬਰ (ਛਤਰਪਾਲ ਸਿੰਘ): ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਹਲਕਾ ਸਨੌਰ ਦੇ ਜੋਨ ਬਹਾਦਰਗੜ੍ਹ ਵਿੱਚ ਚੋਣੀ ਸਰਗਰਮੀਆਂ ਨੇ ਰਫ਼ਤਾਰ ਫੜ ਲਈ ਹੈ। ਇਸ ਕੜੀ ਤਹਿਤ ਅੱਜ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸ. ਰਾਮਇੰਦਰ ਸਿੰਘ ਜਮਨਾ ਦੇ ਹੱਕ ਵਿੱਚ ਵਿਸ਼ੇਸ਼ ਤੌਰ ’ਤੇ ਚੋਣ ਪ੍ਰਚਾਰ ਕੀਤਾ ਗਿਆ।

ਮੇਅਰ ਕੁੰਦਨ ਗੋਗੀਆ ਨੇ ਹਲਕੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦੇ ਹੋਏ ਸਥਾਨਕ ਲੋਕਾਂ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਨੂੰ ਜਮਨਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ. ਰਾਮਇੰਦਰ ਸਿੰਘ ਜਮਨਾ ਇੱਕ ਨਿਮਰ, ਸਾਫ਼-ਸੁਥਰੇ ਚਿਹਰੇ ਵਾਲੇ ਅਤੇ ਲੋਕ-ਭਲਾਈ ਨੂੰ ਸਮਰਪਿਤ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਸਮਾਜਿਕ ਭਲਾਈ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ।

ਮੇਅਰ ਗੋਗੀਆ ਨੇ ਦੱਸਿਆ ਕਿ ਜਮਨਾ ਵੱਲੋਂ ਕੀਤੇ ਗਏ ਵਿਕਾਸਕਾਰੀ ਅਤੇ ਸਮਾਜਕ ਕੰਮਾਂ ਕਾਰਨ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਭਰੋਸਾ ਵਧਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਮਨਾ ਦੀ ਜਿੱਤ ਨਾਲ ਹਲਕੇ ਵਿੱਚ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਾਥਮਿਕਤਾ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।

ਚੋਣ ਪ੍ਰਚਾਰ ਦੌਰਾਨ ਸਧਾਰਣ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਇਸ ਗੱਲ ਦਾ ਸੰਕੇਤ ਸੀ ਕਿ ਹਲਕੇ ਵਿੱਚ ਸ. ਰਾਮਇੰਦਰ ਸਿੰਘ ਜਮਨਾ ਦੀ ਜਿੱਤ ਨੂੰ ਲੈ ਕੇ ਮਜ਼ਬੂਤ ਮਾਹੌਲ ਬਣਿਆ ਹੋਇਆ ਹੈ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਦੇ ਨਾਲ ਸੀਨੀਅਰ ਆਗੂ ਰਜਿੰਦਰ ਮੋਹਨ, ਕ੍ਰਿਸ਼ਨ ਕੁਮਾਰ, ਭੁਪਿੰਦਰ ਬੋਬੀ, ਸੁਸ਼ੀਲ ਮਿੱਡਾ, ਬਿੱਟੂ ਬਾਂਗਰ, ਰਣਬੀਰ ਸਮੇਤ ਕਈ ਹੋਰ ਵਰਕਰ ਅਤੇ ਵਲੰਟੀਅਰ ਵੀ ਮੌਜੂਦ ਰਹੇ।

Exit mobile version