Home ਸੰਸਾਰ ਅਰੁਣਾਚਲ ਵਿੱਚ ਜਾਸੂਸੀ ਗਤੀਵਿਧੀਆਂ ’ਤੇ ਵੱਡੀ ਕਾਰਵਾਈ: ਜੰਮੂ–ਕਸ਼ਮੀਰ ਦੇ ਦੋ ਨੌਜਵਾਨ ਗ੍ਰਿਫ਼ਤਾਰ

ਅਰੁਣਾਚਲ ਵਿੱਚ ਜਾਸੂਸੀ ਗਤੀਵਿਧੀਆਂ ’ਤੇ ਵੱਡੀ ਕਾਰਵਾਈ: ਜੰਮੂ–ਕਸ਼ਮੀਰ ਦੇ ਦੋ ਨੌਜਵਾਨ ਗ੍ਰਿਫ਼ਤਾਰ

0

ਪਾਕਿਸਤਾਨੀ ਏਜੰਟਾਂ ਨਾਲ ਸੰਬੰਧ ਦੇ ਦੋਸ਼

ਈਟਾਨਗਰ: (ਸ਼.ਅ.ਬਿਓਰੋ) : ਅਰੁਣਾਚਲ ਪ੍ਰਦੇਸ਼ ਪੁਲਿਸ ਨੇ ਜਾਸੂਸੀ ਨਾਲ ਜੁੜੇ ਇੱਕ ਗੰਭੀਰ ਮਾਮਲੇ ਦਾ ਖੁਲਾਸਾ ਕਰਦਿਆਂ ਜੰਮੂ–ਕਸ਼ਮੀਰ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਜਾਸੂਸਾਂ ਉੱਤੇ ਦੋਸ਼ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਏਜੰਟਾਂ ਲਈ ਅਰੁਣਾਚਲ ਦੇ ਸੰਵੇਦਨਸ਼ੀਲ ਫੌਜੀ ਹਲਚਲ ਦੀ ਜਾਣਕਾਰੀ ਇਕੱਠੀ ਕਰ ਰਹੇ ਸਨ।

ਗ੍ਰਿਫ਼ਤਾਰ ਕੀਤੇ ਗਿਆ ਵਿਅਕਤੀ – ਨਜ਼ੀਰ ਅਹਿਮਦ ਮਲਿਕ ਅਤੇ ਸਾਬੀਰ ਅਹਿਮਦ ਮੀਰ – ਨੂੰ ਈਟਾਨਗਰ ਦੇ ਗੰਗਾ ਪਿੰਡ ਅਤੇ ਅਬੋਟਾਨੀ ਕਲੋਨੀ ਤੋਂ ਵੱਖ-ਵੱਖ ਕਾਰਵਾਈਆਂ ਦੌਰਾਨ ਕਾਬੂ ਕੀਤਾ ਗਿਆ। ਦੋਵੇਂ ਕੁਪਵਾੜਾ (ਜੰਮੂ–ਕਸ਼ਮੀਰ) ਦੇ ਰਹਿਣ ਵਾਲੇ ਹਨ।

ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੋਵੇਂ ਅਰੁਣਾਚਲ ਪ੍ਰਦੇਸ਼ ਦੇ ਕੁਝ ਮਹੱਤਵਪੂਰਨ ਇਲਾਕਿਆਂ ਵਿੱਚ ਫੌਜੀ ਗਤੀਵਿਧੀਆਂ ਦੀ ਨਿਗਰਾਨੀ ਕਰਕੇ ਉਨ੍ਹਾਂ ਦੀ ਦਸਤਾਵੇਜ਼ੀਕਰਨ ਕਰ ਰਹੇ ਸਨ। ਇਹ ਜਾਣਕਾਰੀ ਕਥਿਤ ਤੌਰ ’ਤੇ ਇੱਕ ਟੈਲੀਗ੍ਰਾਮ ਚੈਨਲ ਰਾਹੀਂ ਪਾਕਿਸਤਾਨੀ ਏਜੰਟਾਂ ਤੱਕ ਪਹੁੰਚਾਈ ਜਾ ਰਹੀ ਸੀ।

ਪੁਲਿਸ ਨੇ ਕਿਹਾ ਹੈ ਕਿ ਹੁਣ ਜਾਂਚ ਦਾ ਦਾਇਰਾ ਵਧਾਇਆ ਜਾ ਰਿਹਾ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਹ ਦੋਸ਼ੀ ਕਿੰਨੀ ਜਾਣਕਾਰੀ ਸਾਂਝੀ ਕਰ ਚੁੱਕੇ ਹਨ ਅਤੇ ਇਸ ਨੈੱਟਵਰਕ ਦੇ ਹੋਰ ਕੌਣ ਕੌਣ ਮੈਂਬਰ ਹੋ ਸਕਦੇ ਹਨ।

Exit mobile version