Home ਸੰਸਾਰ ਆਸਟਰੇਲੀਆ ਵਿੱਚ ਕੈਨੇਡੀਅਨ ਸੈਲਾਨੀ ਲੜਕੀ ਦੀ ਮੌਤ: ਡਿੰਗੋ ਦੇ ਹਮਲੇ ਤੋਂ ਬਚਦਿਆਂ...

ਆਸਟਰੇਲੀਆ ਵਿੱਚ ਕੈਨੇਡੀਅਨ ਸੈਲਾਨੀ ਲੜਕੀ ਦੀ ਮੌਤ: ਡਿੰਗੋ ਦੇ ਹਮਲੇ ਤੋਂ ਬਚਦਿਆਂ ਸਮੁੰਦਰ ‘ਚ ਡੁੱਬੀ:

0

ਵੈਨਕੂਵਰ 07 march 2026:(ਹਰਸ਼ਲੀਨ ਸਿੰਘ)

ਆਸਟਰੇਲੀਆ ਵਿੱਚ ਕੈਨੇਡਾ ਦੀ ਇੱਕ ਨੌਜਵਾਨ ਸੈਲਾਨੀ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮੌਤ ਡਿੰਗੋ ਨਾਮਕ ਜੰਗਲੀ ਜਾਨਵਰ ਦੇ ਹਮਲੇ ਤੋਂ ਬਾਅਦ ਸਮੁੰਦਰ ਵਿੱਚ ਡੁੱਬਣ ਕਾਰਨ ਹੋਈ।

ਜਾਣਕਾਰੀ ਮੁਤਾਬਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਂਪਬੈਲ ਰਿਵਰ ਸ਼ਹਿਰ ਨਾਲ ਸਬੰਧਤ ਨੌਜਵਾਨ ਲੜਕੀ ਪਾਈਪਰ ਜੇਮਜ਼ ਆਸਟਰੇਲੀਆ ਘੁੰਮਣ ਗਈ ਹੋਈ ਸੀ। ਉਸ ਦੀ ਲਾਸ਼ 19 ਜਨਵਰੀ ਨੂੰ ਆਸਟਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਤਭਰੇ ਹਾਲਾਤਾਂ ਵਿੱਚ ਬਰਾਮਦ ਕੀਤੀ ਗਈ ਸੀ।

ਇਸ ਘਟਨਾ ਤੋਂ ਬਾਅਦ ਆਸਟਰੇਲੀਆਈ ਅਧਿਕਾਰੀਆਂ ਵੱਲੋਂ ਵਿਆਪਕ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਈਪਰ ਜੇਮਜ਼ ‘ਤੇ ਪਹਿਲਾਂ ਡਿੰਗੋ ਨਾਮਕ ਜੰਗਲੀ ਕੁੱਤੇ ਵਰਗੇ ਜਾਨਵਰ ਨੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਜ਼ਖ਼ਮੀ ਹੋ ਗਈ।

ਅਧਿਕਾਰੀਆਂ ਦੇ ਅਨੁਸਾਰ ਹਮਲੇ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਪਾਈਪਰ ਜੇਮਜ਼ ਸਮੁੰਦਰ ਵੱਲ ਭੱਜ ਗਈ, ਜਿੱਥੇ ਉਹ ਡੂੰਘੇ ਪਾਣੀ ਵਿੱਚ ਡੁੱਬ ਗਈ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਨੂੰ ਜੰਗਲੀ ਜਾਨਵਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ।

Exit mobile version