ਦਿੱਲੀ ਵਿਚ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਨਵੀਂ ਕੀਮਤ 1,580.50 ਰੁਪਏ
ਨਵੀਂ ਦਿੱਲੀ, 1 ਦਸੰਬਰ, (ਰਾਜੇਸ਼ ਕੁਮਾਰ) : ਦੇਸ਼ ਵਿੱਚ ਇੱਕ ਦਸੰਬਰ ਤੋਂ ਕਈ ਤਬਦੀਲੀਆਂ ਲਾਗੂ ਹੋਈਆਂ ਹਨ, ਜਿਨ੍ਹਾਂ ਵਿੱਚ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਕੀਤੀ ਗਈ ਕਟੌਤੀ ਵੀ ਸ਼ਾਮਲ ਹੈ। ਸਰਕਾਰ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਮੀ ਕਰ ਕੇ ਰਾਹਤ ਪ੍ਰਦਾਨ ਕੀਤੀ ਹੈ। ਹਾਲਾਂਕਿ, ਘਰੇਲੂ ਗ੍ਰਾਹਕਾਂ ਲਈ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਵੱਖ-ਵੱਖ ਸ਼ਹਿਰਾਂ ਵਿੱਚ ਨਵੀਆਂ ਕੀਮਤਾਂ:
- ਦਿੱਲੀ: 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ 1,590.50 ਤੋਂ ਘੱਟ ਕੇ 1,580.50 ਰੁਪਏ ਹੋ ਗਈ।
- ਕੋਲਕਾਤਾ: ਕੀਮਤ 1,694 ਤੋਂ ਘਟ ਕੇ 1,684 ਰੁਪਏ।
- ਮੁੰਬਈ: ਵਪਾਰਕ ਸਿਲੰਡਰ ਦੀ ਦਰ 1,542 ਤੋਂ ਘੱਟ ਕੇ 1,531.50 ਰੁਪਏ।
- ਚੇਨਈ: ਕੀਮਤ 1,750 ਤੋਂ ਘਟ ਕੇ 1,739.50 ਰੁਪਏ।
ਇਸਦੇ ਬਰਅਕਸ, ਘਰੇਲੂ ਸਿਲੰਡਰਾਂ ਦੀ ਕੀਮਤ ਸਥਿਰ ਰਹੀ ਹੈ।
- ਦਿੱਲੀ: 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦਾ ਰੇਟ 853 ਰੁਪਏ।
- ਮੁੰਬਈ: 852.50 ਰੁਪਏ।
- ਲਖਨਊ: 890.50 ਰੁਪਏ।
- ਕਾਰਗਿਲ: 985.50 ਰੁਪਏ।
- ਪੁਲਵਾਮਾ: 969 ਰੁਪਏ।
- ਬਾਗੇਸ਼ਵਰ: 890.50 ਰੁਪਏ।
ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ ਆਈ ਇਹ ਤਬਦੀਲੀ ਹੋਟਲ, ਰੈਸਟੋਰੈਂਟ ਅਤੇ ਹੋਰ ਕਾਰੋਬਾਰਾਂ ਲਈ ਕੁਝ ਹੱਦ ਤੱਕ ਰਾਹਤ ਲੈ ਕੇ ਆਈ ਹੈ, ਜਦਕਿ ਘਰੇਲੂ ਖਪਤਕਾਰ ਪਹਿਲਾਂ ਵਾਲੀਆਂ ਹੀ ਕੀਮਤਾਂ ਅਦਾ ਕਰਨਗੇ।
