ਪਟਿਆਲਾ, 24 ਨਵੰਬਰ 2025 (ਰਾਜੇਸ਼ ਕੁਮਾਰ): ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਅੱਜ ਏ-ਟੈਂਕ ਵਿਖੇ ਸਥਿਤ ਵਾਟਰ ਸਪਲਾਈ ਦਫ਼ਤਰ ਦਾ ਅਚਨਚੇਤ ਦੌਰਾ ਕਰਕੇ ਸ਼ਹਿਰ ਦੀ ਪਾਣੀ ਸਪਲਾਈ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।

ਮੇਅਰ ਗੋਗੀਆ ਨੇ ਸਭ ਤੋਂ ਪਹਿਲਾਂ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ ਅਤੇ ਡਿਊਟੀ ‘ਤੇ ਮੌਜੂਦ ਤੇ ਗੈਰ-ਹਾਜ਼ਰ ਕਰਮਚਾਰੀਆਂ ਦੀ ਵਿਸਥਾਰਿਤ ਸੂਚੀ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਸਟਾਫ ਦੀ ਨਿਯਮਿਤ ਮੌਜੂਦਗੀ ਅਤੇ ਕੰਮ ਵਿੱਚ ਜ਼ਿੰਮੇਵਾਰੀ ਸ਼ਹਿਰ ਵਿੱਚ ਸੁਚਾਰੂ ਪਾਣੀ ਸਪਲਾਈ ਲਈ ਅਤਿ ਮਹੱਤਵਪੂਰਨ ਹੈ।
ਦੌਰੇ ਦੌਰਾਨ ਮੇਅਰ ਨੇ ਸਟੋਰ ਸੈਕਸ਼ਨ ਦੀ ਵਿਸਥਾਰ ਨਾਲ ਜਾਂਚ ਕੀਤੀ, ਜਿਸ ਵਿੱਚ ਪਾਈਪ, ਮਸ਼ੀਨਰੀ, ਮੁਰੰਮਤ ਸਮੱਗਰੀ ਅਤੇ ਹੋਰ ਲੋੜੀਂਦੇ ਸਾਮਾਨ ਦੇ ਰਿਕਾਰਡ ਦੀ ਤਸਦੀਕ ਕੀਤੀ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪਾਣੀ ਸਪਲਾਈ ਸ਼ਹਿਰ ਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸਿੱਧੇ ਤੌਰ ‘ਤੇ ਜੁੜੀ ਸੇਵਾ ਹੈ, ਇਸ ਲਈ ਰਿਕਾਰਡ, ਸਟਾਕ ਅਤੇ ਮੁਰੰਮਤ ਪ੍ਰਣਾਲੀ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੇਅਰ ਗੋਗੀਆ ਨੇ ਕਿਹਾ ਕਿ ਨਿਰੰਤਰ ਅਤੇ ਪਾਰਦਰਸ਼ੀ ਪਾਣੀ ਸਪਲਾਈ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਪਹਿਲੀ ਪ੍ਰਾਥਮਿਕਤਾ ਹੈ। ਲਾਈਨ ਲੀਕੇਜ਼, ਸ਼ਿਕਾਇਤਾਂ ਅਤੇ ਮੁਰੰਮਤ ਸਬੰਧੀ ਮਾਮਲਿਆਂ ਵਿੱਚ ਦੇਰੀ ਨੂੰ ਸਖ਼ਤੀ ਨਾਲ ਵੇਖਿਆ ਜਾਵੇਗਾ ਅਤੇ ਜਿੱਥੇ ਲੋੜ ਹੋਵੇ, ਤੁਰੰਤ ਕਾਰਵਾਈ ਕੀਤੀ ਜਾਏਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਹੋਰ ਵਿਭਾਗਾਂ ਅਤੇ ਸਥਾਨਾਂ ‘ਤੇ ਵੀ ਅਚਨਚੇਤ ਚੈਕਿੰਗ ਕੀਤੀਆਂ ਜਾਣਗੀਆਂ ਤਾਂ ਜੋ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ। ਮੇਅਰ ਨੇ ਚੇਤਾਵਨੀ ਦਿੱਤੀ ਕਿ ਗੰਭੀਰ ਲਾਪਰਵਾਹੀ ਜਾਂ ਉਪੇਖਾ ਪਾਏ ਜਾਣ ‘ਤੇ ਕਾਰਵਾਈ ਤੋਂ ਕੋਈ ਪਰਹੇਜ਼ ਨਹੀਂ ਕੀਤਾ