Home ਪੰਜਾਬ ਤਰਨਤਾਰਨ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਗੁਰਤੇਜ ਅਤਲਾ ਖੁਰਦ...

ਤਰਨਤਾਰਨ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਗੁਰਤੇਜ ਅਤਲਾ ਖੁਰਦ ਨੇ ਸੁਖਬੀਰ ਸਿੰਘ ਬਾਦਲ ਨੂੰ ਪਰਿਵਾਰ ਸਮੇਤ ਦਿੱਤੀ ਵਧਾਈ

0

ਸੁਖਬੀਰ ਬਾਦਲ ਨੇ ਮਿਹਨਤੀ ਵਰਕਰ ਗੁਰਤੇਜ ਸਿੰਘ ਅਤਲਾ ਖੁਰਦ ਦੀ ਕੀਤੀ ਹੌਸਲਾ ਅਫਜ਼ਾਈ

17 ਨਵੰਬਰ, 2025 (ਸ਼.ਅ. ਬਿਉਰੋ): ਤਰਨਤਾਰਨ ਜ਼ਿਲ੍ਹਾ ਵਿੱਚ ਅਕਾਲੀ ਦਲ ਦੀ ਜ਼ਿਮਨੀ ਚੋਣ ਮੁਹਿੰਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਤੇਜ ਸਿੰਘ ਅਤਲਾ ਖੁਰਦ ਅਤੇ ਉਨ੍ਹਾਂ ਦੀ ਟੀਮ ਦੀ ਮਿਹਨਤ ਦੀ ਖ਼ਾਸ ਤੌਰ ‘ਤੇ ਸਰਾਹਨਾ ਕੀਤੀ।

ਐਸ.ਸੀ ਵਿੰਗ ਵੱਲੋਂ ਤਰਨਤਾਰਨ ਚੋਣ ਡਿਊਟੀ ਦਿੱਤੇ ਜਾਣ ਉੱਪਰ ਗੁਰਤੇਜ ਸਿੰਘ ਅਤਲਾ ਖੁਰਦ ਨੇ ਆਪਣੇ ਸਾਥੀਆਂ ਸਮੇਤ ਦਿਨ–ਰਾਤ ਮਿਹਨਤ ਕਰਦੇ ਹੋਏ ਵੋਟਾਂ ਵਿੱਚ ਅਕਾਲੀ ਦਲ ਲਈ ਵਧੀਆ ਨਤੀਜੇ ਸੁਰੱਖਿਅਤ ਕੀਤੇ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੇ ਪਰਿਵਾਰ ਸਮੇਤ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਵਧਾਈਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਤੇ ਤੇਜਿੰਦਰ ਸਿੰਘ ਮਿੱਡੂ ਖੇੜਾ ਅਤੇ ਬਲਜੀਤ ਸਿੰਘ ਸਾਬਕਾ ਸਰਪੰਚ ਅਤਲਾ ਖੁਰਦ ਮੌਜੂਦ ਸਨ।

Exit mobile version