Home ਹਰਿਆਣਾ ਕਸ਼ਮੀਰ ‘ਚ ਹਿਰਾਸਤ ‘ਚ ਲਈ ਗਈ ਹਰਿਆਣਾ ਦੀ ਲੇਡੀ ਡਾਕਟਰ ਰਿਹਾਅ, ਮੋਬਾਈਲ...

ਕਸ਼ਮੀਰ ‘ਚ ਹਿਰਾਸਤ ‘ਚ ਲਈ ਗਈ ਹਰਿਆਣਾ ਦੀ ਲੇਡੀ ਡਾਕਟਰ ਰਿਹਾਅ, ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਕਬਜ਼ੇ ‘ਚ

0

ਕਸ਼ਮੀਰ ‘ਚ ਹਿਰਾਸਤ ‘ਚ ਲਈ ਗਈ ਹਰਿਆਣਾ ਦੀ ਲੇਡੀ ਡਾਕਟਰ ਰਿਹਾਅ, ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਕਬਜ਼ੇ ‘

ਸ੍ਰੀਨਗਰ/ ਹਰਿਆਣਾ: ਦੱਖਣੀ ਕਸ਼ਮੀਰ ਦੇ ਸਰਕਾਰੀ ਮੈਡਿਕਲ ਕਾਲਜ ਅਨੰਤਨਾਗ ਵਿੱਚ ਤੈਨਾਤ ਹਰਿਆਣਾ ਦੀ ਡਾ. ਪ੍ਰਿਆੰਕਾ ਸ਼ਰਮਾ, ਜਿਨ੍ਹਾਂ ਨੂੰ ਇੱਕ ਕਥਿਤ “ਵਾਈਟ–ਕਾਲਰ” ਟੈਰਰ ਮੋਡੀਊਲ ਨਾਲ ਸਬੰਧਤ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ, ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਦਾ ਮੋਬਾਈਲ ਫੋਨ ਅਤੇ ਸਿਮ ਕਾਰਡ ਅਜੇ ਵੀ ਪੁਲਿਸ ਦੇ ਕਬਜ਼ੇ ਵਿੱਚ ਹਨ ਅਤੇ ਫੋਰੈਂਜ਼ਿਕ ਜਾਂਚ ਜਾਰੀ ਹੈ।

ਡਾ. ਸ਼ਰਮਾ ਦਾ ਨਾਮ GMC ਅਨੰਤਨਾਗ ਦੇ ਸਾਬਕਾ ਕਰਮਚਾਰੀ ਅਦੀਲ ਦੀ ਗਿਰਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ, ਜਿਸ ਨੇ ਪੁੱਛਗਿੱਛ ਦੌਰਾਨ ਕੁਝ ਲੋਜਿਸਟਿਕ ਅਤੇ ਫਾਈਨੈਂਸ਼ਲ ਸਹਾਇਤਾ ਕਰਨ ਵਾਲੇ ਲੋਕਾਂ ਦੇ ਬਾਰੇ ਇਸ਼ਾਰੇ ਕੀਤੇ ਸਨ। ਕਾਲ ਡੀਟੇਲਾਂ ਦੇ ਆਧਾਰ ‘ਤੇ ਪੁਲਿਸ ਨੇ ਅਨੰਤਨਾਗ ਦੇ ਮਲਕਨਾਗ ਇਲਾਕੇ ‘ਚ ਉਨ੍ਹਾਂ ਦੇ ਰਿਹਾਇਸ਼ੀ ਥਾਂ ‘ਤੇ ਛਾਪਾ ਮਾਰਿਆ ਸੀ।

ਇਸ ਮਾਮਲੇ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਟੀਮ ਵੀ ਅਨੰਤਨਾਗ ਪਹੁੰਚਣ ਵਾਲੀ ਹੈ। ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਵੀ ਲਗਭਗ 200 ਕਸ਼ਮੀਰੀ ਮੂਲ ਦੇ ਮੈਡਿਕਲ ਵਿਦਿਆਰਥੀ ਅਤੇ ਡਾਕਟਰ ਨਿਗਰਾਨੀ ਹੇਠ ਹਨ।

ਦੂਜੇ ਪਾਸੇ, ਦਿੱਲੀ ਦੇ ਲਾਲ ਕਿਲ੍ਹੇ ਧਮਾਕੇ ਦੀ ਜਾਂਚ ‘ਚ ਤੀਬਰਤਾ ਆ ਗਈ ਹੈ, ਜਿੱਥੇ ਹਰਿਆਣਾ ਦੀ ਅਲ-ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰ ਸਮੇਤ ਤਿੰਨ ਲੋਕਾਂ ਨੂੰ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

Exit mobile version