Home ਪੰਜਾਬ SGPC ਦਾ ਸਖ਼ਤ ਫ਼ੈਸਲਾ: ਹੁਣ ਇਕੱਲੀਆਂ ਮਹਿਲਾ ਤੀਰਥ ਯਾਤਰੀਆਂ ਨੂੰ ਪਾਕਿਸਤਾਨ ਜਾਣ...

SGPC ਦਾ ਸਖ਼ਤ ਫ਼ੈਸਲਾ: ਹੁਣ ਇਕੱਲੀਆਂ ਮਹਿਲਾ ਤੀਰਥ ਯਾਤਰੀਆਂ ਨੂੰ ਪਾਕਿਸਤਾਨ ਜਾਣ ਲਈ ਵੀਜ਼ਾ ਨਹੀਂ ਮਿਲੇਗਾ

0

ਸਰਬਜੀਤ ਕੌਰ ਦਾ ਮਾਮਲਾ ਏਜੰਸੀਆਂ ਦੀ ਨਿਗਾਹ ਤੋਂ ਕਿਵੇਂ ਬਚ ਗਿਆ?

ਅੰਮ੍ਰਿਤਸਰ: (ਜਗਦੇਵ ਰੰਚਨਾਂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪਾਕਿਸਤਾਨ ਜਾਣ ਵਾਲੀਆਂ ਇਕੱਲੀਆਂ ਮਹਿਲਾ ਤੀਰਥ ਯਾਤਰੀਆਂ ਲਈ ਵੀਜ਼ਾ ਅਰਜ਼ੀਆਂ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਇਹ ਕਦਮ ਪੰਜਾਬ ਦੀ ਸਰਬਜੀਤ ਕੌਰ ਦੇ ਚਰਚਿਤ ਮਾਮਲੇ ਤੋਂ ਬਾਅਦ ਚੁੱਕਿਆ ਗਿਆ ਹੈ, ਜੋ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਤੋਂ ਬਾਅਦ ਵਾਪਸ ਨਹੀਂ ਪਰਤੀ।

SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕਮੇਟੀ ਹੁਣ ਤੋਂ ਕਦੇ ਵੀ ਕਿਸੇ ਇਕੱਲੀ ਮਹਿਲਾ ਨੂੰ ਪਾਕਿਸਤਾਨ ਯਾਤਰਾ ਲਈ ਵੀਜ਼ਾ ਜਾਰੀ ਨਹੀਂ ਕਰੇਗੀ। ਉਨ੍ਹਾਂ ਸਰਬਜੀਤ ਕੌਰ ਦੇ ਵਿਵਹਾਰ ਦੀ ਕੜੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਮੀਡੀਆ ਵਿੱਚ ਸਾਹਮਣੇ ਆਈ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਉਹ ਪਹਿਲਾਂ ਤੋਂ ਹੀ ਪਾਕਿਸਤਾਨ ਵਿੱਚ ਕਿਸੇ ਸੰਪਰਕ ਵਿੱਚ ਸੀ।

ਪ੍ਰਤਾਪ ਸਿੰਘ ਨੇ ਜਾਂਚ ਏਜੰਸੀਆਂ ਦੀ ਲਾਪਰਵਾਹੀ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਜਦ ਕਿ ਕਈਆਂ ਨੂੰ ਬਾਰਡਰ ਤੋਂ ਵਾਪਸ ਭੇਜਿਆ ਜਾ ਰਿਹਾ ਸੀ, ਤਾਂ ਇਹ ਗੰਭੀਰ ਮਾਮਲਾ ਏਜੰਸੀਆਂ ਦੀ ਨਿਗਾਹ ਤੋਂ ਕਿਵੇਂ ਬਚ ਗਿਆ?

ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਹੋਰ ਤੀਰਥ ਯਾਤਰੀਆਂ ਵਿੱਚ ਨਾਰਾਜ਼ਗੀ ਹੈ ਅਤੇ ਜਿਸ ਪਰਿਵਾਰ ਦੀ ਸਰਬਜੀਤ ਕੌਰ ਗਈ ਹੈ, ਉਹਨਾਂ ‘ਤੇ ਮਨੋਵਿਗਿਆਨਕ ਬੋਝ ਵੱਧ ਗਿਆ ਹੈ। SGPC ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਇਕੱਲੀਆਂ ਮਹਿਲਾਵਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਯਾਦ ਰਹੇ ਕਿ ਸਰਬਜੀਤ ਕੌਰ 4 ਨਵੰਬਰ 2025 ਨੂੰ 1932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਗਈ ਸੀ, ਪਰ ਵਾਪਸੀ ਸਮੇਂ ਜਥੇ ਵਿੱਚ ਸ਼ਾਮਲ ਨਹੀਂ ਹੋਈ। ਜਾਂਚ ਦੌਰਾਨ ਉਸਦੇ ਇਮੀਗ੍ਰੇਸ਼ਨ ਫਾਰਮ ਵਿੱਚ ਕੌਮੀਅਤ ਅਤੇ ਪਾਸਪੋਰਟ ਨੰਬਰ ਖਾਲੀ ਮਿਲੇ, ਜਿਸ ਨਾਲ ਸ਼ੱਕ ਹੋਰ ਗਹਿਰਾ ਹੋ ਗਿਆ।

Exit mobile version