ਪਠਾਨਕੋਟ: (ਰਾਜੇਸ਼ ਕੁਮਾਰ) : ਸੁਰੱਖਿਆ ਏਜੰਸੀਆਂ ਨੇ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾ. ਰਈਸ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਾ. ਰਈਸ ਅਹਿਮਦ 2020 ਤੋਂ 2021 ਤੱਕ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਵਿੱਚ ਕੰਮ ਕਰ ਚੁੱਕਿਆ ਹੈ ਅਤੇ ਉੱਥੇ ਦੇ ਡਾਕਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ।
ਸੁਰੱਖਿਆ ਸਰੋਤਾਂ ਮੁਤਾਬਕ, ਡਾ. ਰਈਸ ਅਹਿਮਦ ਦਿੱਲੀ ਧਮਾਕੇ ਦੇ ਮੁੱਖ ਆਰੋਪੀ ਡਾ. ਉਮਰ ਨਬੀ ਨਾਲ ਸੰਪਰਕ ਵਿੱਚ ਰਹਿ ਚੁੱਕਿਆ ਹੈ। ਇਸ ਸੰਬੰਧ ਵਿੱਚ ਮਿਲ ਰਹੀਆਂ ਜਾਣਕਾਰੀਆਂ ਦੇ ਆਧਾਰ ‘ਤੇ ਸੁਰੱਖਿਆ ਏਜੰਸੀਆਂ ਨੇ ਉਸਨੂੰ ਪਠਾਨਕੋਟ ਤੋਂ ਕਾਬੂ ਕਰਕੇ ਪੁੱਛਗਿੱਛ ਲਈ ਆਪਣੇ ਨਾਲ ਲੈ ਜਾਇਆ ਹੈ।
ਜਾਣਕਾਰੀ ਮੁਤਾਬਕ, ਗ੍ਰਿਫ਼ਤਾਰ ਡਾ. ਰਈਸ ਅਹਿਮਦ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਵਧੇਰੇ ਜਾਂਚ ਜਾਰੀ ਹੈ।
