Home ਪਟਿਆਲਾ ਅਪਡੇਟ ਹਰ ਗਿਆਰਸ ਸੰਕੀਰਤਨ ਮੰਡਲ ਤ੍ਰਿਪੜੀ ਵੱਲੋਂ ਵਰਿੰਦਾਵਨ ਧਾਮ ਲਈ ਸ਼ਰਧਾਲੂਆਂ ਦੀ ਬੱਸ...

ਹਰ ਗਿਆਰਸ ਸੰਕੀਰਤਨ ਮੰਡਲ ਤ੍ਰਿਪੜੀ ਵੱਲੋਂ ਵਰਿੰਦਾਵਨ ਧਾਮ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ

0
ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਮੋਹਿਤ ਮਹਿੰਦਰਾ ਅਤੇ ਮੰਡਲ ਮੈਂਬਰ

-ਮੰਡਲ ਵੱਲੋਂ ਨਿਰੰਤਰ ਸੰਗਤ ਦੀ ਭਲਾਈ ਲਈ ਇਸ ਕਦਮਾਂ ਦੀ ਕੀਤੀ ਸ਼ਲਾਘਾ – ਮੋਹਿਤ ਮਹਿੰਦਰਾ


ਪਟਿਆਲਾ 7 ਨਵੰਬਰ (ਜਗਜੀਤ ਸਿੰਘ ) : ਹਰ ਗਿਆਰਸ ਸੰਕੀਰਤਨ ਮੰਡਲ ਤ੍ਰਿਪੜੀ ਵੱਲੋਂ ਵਰਿੰਦਾਵਨ ਧਾਮ ਦੇ ਪਵਿੱਤਰ ਦਰਸ਼ਨ ਲਈ ਸ਼ਰਧਾਲੂਆਂ ਦੀ ਵਿਸ਼ੇਸ਼ ਬੱਸ ਨੂੰ ਅੱਜ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮੰਡਲ ਦੇ ਸੇਵਾਦਾਰਾਂ, ਸਥਾਨਕ ਨਿਵਾਸੀਆਂ ਅਤੇ ਆਧਿਆਤਮਿਕ ਰੁਝਾਨ ਵਾਲੇ ਕਈ ਸ਼ਰਧਾਲੂਆਂ ਨੇ ਵੱਡੀ ਸੰਗਤ ਵਿੱਚ ਸ਼ਮੂਲੀਅਤ ਕੀਤੀ।

ਬੱਸ ਦੀ ਰਵਾਨਗੀ ਮੌਕੇ ਮੋਹਿਤ ਮਹਿੰਦਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਵਰਿੰਦਾਵਨ ਧਾਮ ਦੀ ਯਾਤਰਾ ਸਿਰਫ ਧਾਰਮਿਕ ਯਾਤਰਾ ਹੀ ਨਹੀਂ, ਬਲਕਿ ਮਨ, ਮੱਤ ਅਤੇ ਆਤਮਾ ਨੂੰ ਸ਼ੁੱਧ ਕਰਨ ਦਾ ਪਵਿੱਤਰ ਸਾਧਨ ਹੈ। ਇਸ ਯਾਤਰਾ ਨਾਲ ਭਗਤੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਜੀਵਨ ਵਿੱਚ ਪਰਮਾਤਮਾ ਦੀ ਸੂਝ ਵਧਦੀ ਹੈ।

ਉਨ੍ਹਾਂ ਅਰਦਾਸ ਕਰਦਿਆਂ ਕਿਹਾ ਕਿ ਇਹ ਯਾਤਰਾ ਸਿਰਫ ਸਫ਼ਰ ਨਹੀਂ, ਸਗੋਂ ਭਗਤਾਂ ਦੇ ਦਿਲਾਂ ਵਿੱਚ ਭਾਵ, ਸੇਵਾ ਤੇ ਨਿਮਰਤਾ ਦੇ ਗੁਣ ਵਧਾਉਣ ਦਾ ਰਾਹ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅ-ਭਰੇ ਸਮੇਂ ਵਿੱਚ ਧਾਰਮਿਕ ਯਾਤਰਾਵਾਂ ਲੋਕਾਂ ਨੂੰ ਆਤਮਿਕ ਤਾਕਤ, ਮਨ ਦੀ ਸ਼ਾਂਤੀ ਅਤੇ ਸਮਾਜਕ ਏਕਤਾ ਪ੍ਰਦਾਨ ਕਰਦੀਆਂ ਹਨ। ਹਰ ਗਿਆਰਸ ਸੰਕੀਰਤਨ ਮੰਡਲ ਵੱਲੋਂ ਨਿਰੰਤਰ ਸੰਗਤ ਦੀ ਭਲਾਈ ਲਈ ਇੰਝ ਦੀਆਂ ਰੂਹਾਨੀ ਕਦਮਾਂ ਦੀ ਵਧੀਆ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਨੌਜਵਾਨ ਪੀੜ੍ਹੀ ਨੂੰ ਵੀ ਭਗਤੀ ਅਤੇ ਸਾਧਨਾ ਵੱਲ ਪ੍ਰੇਰਿਤ ਕਰਦੀ ਹੈ।

Exit mobile version