Homeਪੰਜਾਬਸਾਬਕਾ DGP ਮੁਹੰਮਦ ਮੁਸਤਫਾ ਅਤੇ ਪਰਿਵਾਰ ਖ਼ਿਲਾਫ਼ , ਕਤਲ ਤੇ ਸਾਜ਼ਿਸ਼ ਦੇ...

ਸਾਬਕਾ DGP ਮੁਹੰਮਦ ਮੁਸਤਫਾ ਅਤੇ ਪਰਿਵਾਰ ਖ਼ਿਲਾਫ਼ , ਕਤਲ ਤੇ ਸਾਜ਼ਿਸ਼ ਦੇ ਦੋਸ਼, CBI ਕਰੇਗੀ ਜਾਂਚ

ਅਕੀਲ ਦੀ ਵੀਡੀਓ ਮਿਲਣ ’ਤੇ ਨਵੇਂ ਤੱਥ ਆਏ ਸਾਹਮਣੇ


ਚੰਡੀਗੜ੍ਹ (ਜਗਦੇਵ ਰੰਚਨਾਂ) : ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਧੀ ਅਤੇ ਪੁੱਤ-ਵਹੁਟੀ ਖ਼ਿਲਾਫ਼ ਹੁਣ CBI ਜਾਂਚ ਹੋਵੇਗੀ। ਕੇਂਦਰੀ ਜਾਂਚ ਏਜੰਸੀ ਨੇ ਚਾਰਾਂ ਖ਼ਿਲਾਫ਼ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ।

ਇਹ ਕਾਰਵਾਈ ਅਕੀਲ ਅਖ਼ਤਰ ਦੀ ਰਹਸਮਈ ਮੌਤ ਮਾਮਲੇ ਨਾਲ ਜੁੜੀ ਹੈ। 16 ਅਕਤੂਬਰ ਦੀ ਰਾਤ ਪੰਚਕੂਲਾ ਵਿੱਚ ਅਕੀਲ ਦੀ ਮੌਤ ਹੋ ਗਈ ਸੀ। ਉਸਦੇ ਪਰਿਵਾਰ ਨੇ ਇਸਨੂੰ ਦਵਾਈਆਂ ਦੀ ਵੱਧ ਖੁਰਾਕ ਕਾਰਨ ਹੋਈ ਮੌਤ ਦੱਸਿਆ ਸੀ ਅਤੇ ਅੰਤਿਮ ਸੰਸਕਾਰ ਸਹਾਰਨਪੁਰ ਵਿੱਚ ਕੀਤਾ ਗਿਆ ਸੀ। ਪਰੰਤੂ ਇਸ ਤੋਂ ਬਾਅਦ ਸਾਹਮਣੇ ਆਈ ਇੱਕ ਵੀਡੀਓ ਨੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ।

ਵੀਡੀਓ ਵਿੱਚ ਅਕੀਲ ਨੇ ਦਾਅਵਾ ਕੀਤਾ ਸੀ ਕਿ ਉਸਦੇ ਪਰਿਵਾਰਕ ਮੈਂਬਰ ਉਸਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਉਸਨੇ ਕਿਹਾ ਸੀ, ਮੇਰੀ ਪਤਨੀ ਦਾ ਵਿਆਹ ਮੇਰੇ ਨਾਲ ਨਹੀਂ, ਡੈੱਡ ਨਾਲ ਹੋਇਆ ਹੈ।” ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗੁਆਂਢੀ ਸ਼ਮਸੁੱਦੀਨ ਨੇ ਮਨਸਾ ਦੇਵੀ ਥਾਣੇ ਵਿੱਚ ਮੁਸਤਫ਼ਾ ਪਰਿਵਾਰ ਵਿਰੁੱਧ ਸ਼ਿਕਾਇਤ ਦਰਜ ਕਰਾਈ ਸੀ।

ਇਸ ਮਾਮਲੇ ਦੀ ਜਾਂਚ ਪਹਿਲਾਂ ਪੰਚਕੂਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਸੀ, ਜਿਸ ਨੇ ਹੁਣ ਤੱਕ ਮ੍ਰਿਤਕ ਦੇ ਦੋ ਮੋਬਾਈਲ ਫੋਨ, ਲੈਪਟਾਪ ਅਤੇ ਇੱਕ ਡਾਇਰੀ ਬਰਾਮਦ ਕੀਤੀ ਹੈ। SIT ਨੇ ਪਟਿਆਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਰਿਕਾਰਡ ਖੰਗਾਲ ਕੇ ਅਕੀਲ ਦੇ ਇਲਾਜ ਦੀ ਜਾਣਕਾਰੀ ਇਕੱਠੀ ਕੀਤੀ ਹੈ।

ਇਸ ਦੇ ਨਾਲ ਹੀ SIT ਨੇ ਪੰਚਕੂਲਾ ਸਥਿਤ ਮੁਸਤਫ਼ਾ ਪਰਿਵਾਰ ਦੀ ਕੋਠੀ ਵਿੱਚ ਤੈਨਾਤ ਨੌਕਰਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਵੀ ਪੁੱਛਗਿੱਛ ਕੀਤੀ ਹੈ। ਸ਼ਿਕਾਇਤਕਰਤਾ ਸ਼ਮਸੁੱਦੀਨ ਨਾਲ ਪੰਜ ਘੰਟੇ ਤੱਕ ਪੁੱਛਗਿੱਛ ਹੋਈ ਹੈ। ਹੁਣ ਇਹ ਮਾਮਲਾ ਪੂਰੀ ਤਰ੍ਹਾਂ CBI ਦੇ ਹੱਥਾਂ ਵਿੱਚ ਜਾ ਚੁੱਕਾ ਹੈ, ਜੋ ਨਵੀਂ ਸਿਰੇ ਤੋਂ ਸਾਰੇ ਸਬੂਤ ਅਤੇ ਬਿਆਨ ਖੰਗਾਲੇਗੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments