Home ਮਨੋਰੰਜਨ ਰਾਜਵੀਰ ਦੀ ਕਲਾ ਹਮੇਸ਼ਾ ਜਿੰਦਾਂ ਰਹੇਗੀ, ਜਲਦ ਰਿਲੀਜ਼ ਹੋਵੇਗੀ ਰਾਜਵੀਰ ਦੀ ਆਖਰੀ...

ਰਾਜਵੀਰ ਦੀ ਕਲਾ ਹਮੇਸ਼ਾ ਜਿੰਦਾਂ ਰਹੇਗੀ, ਜਲਦ ਰਿਲੀਜ਼ ਹੋਵੇਗੀ ਰਾਜਵੀਰ ਦੀ ਆਖਰੀ ਫਿਲਮ ‘ਯਮਲਾ’ 

0

ਚੰਡੀਗੜ੍ਹ, 3 ਨਵੰਬਰ (ਜਗਜੀਤ ਸਿੰਘ) : ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਇੱਕ ਭਾਵੁਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਰਾਜਵੀਰ ਦੀ ਆਖਰੀ ਫਿਲਮ ਯਮਲਾ” ਜਲਦੀ ਹੀ ਦਰਸ਼ਕਾਂ ਲਈ ਰਿਲੀਜ਼ ਕੀਤੀ ਜਾਵੇਗੀ।

ਪਰਿਵਾਰ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਗਿਆ, ਕਲਾਕਾਰ ਮਰ ਸਕਦਾ ਹੈ, ਪਰ ਉਸਦੀ ਕਲਾ ਕਦੇ ਨਹੀਂ ਮਰਦੀ।” ਪਰਿਵਾਰ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ 2019 ਵਿੱਚ ਹੀ ਪੂਰੀ ਹੋ ਗਈ ਸੀ ਅਤੇ ਹੁਣ ਉਸਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਰਾਜਵੀਰ ਜਵੰਦਾ ਦੀ 27 ਸਤੰਬਰ ਨੂੰ ਪਿੰਜੌਰ ਦੇ ਨੇੜੇ ਸੜਕ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ 11 ਦਿਨ ਤੱਕ ਜ਼ਿੰਦਗੀ ਤੇ ਮੌਤ ਨਾਲ ਜੰਗ ਲੜਦੇ ਰਹੇ ਪਰ ਬਚ ਨਹੀਂ ਸਕੇ।

ਫਿਲਮ “ਯਮਲਾ” ਨੂੰ ਰਾਜਵੀਰ ਦੇ ਪ੍ਰਸ਼ੰਸਕਾਂ ਲਈ ਇੱਕ ਯਾਦਗਾਰੀ ਤੋਹਫ਼ਾ  ਦੱਸਿਆ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਫਿਲਮ ਰਾਜਵੀਰ ਦੀ ਕਲਾ ਅਤੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾਂ ਜਿਉਂਦਾ ਰੱਖੇਗੀ।

Exit mobile version