ਸੰਗੀਤ, ਥੀਏਟਰ, ਫਾਈਨ ਆਰਟ ਤੇ ਲਿਟਰੇਰੀ ਆਈਟਮਜ ਦੀ ਵੀ ਓਵਰਆਲ ਟਰਾਫ਼ੀ ਜਿੱਤੀ
ਪਟਿਆਲਾ (ਚੌਧਰੀ ਛਤਰਪਾਲ ਸਿੰਘ): ਪੰਜਾਬੀ ਯੂਨੀਵਰਸਿਟੀ ਵਿੱਚ ਚੱਲੇ ਰਹੇ ਪਟਿਆਲਾ ਜ਼ੋਨ ਦੇ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਇੱਕ ਵਾਰ ਫਿਰ ਖਾਲਸਾ ਕਾਲਜ ਪਟਿਆਲਾ ਨੇ ਆਪਣੀ ਜਿੱਤ ਦਾ ਝੰਡਾ ਗੱਡਿਆ। ਇਸ ਤਰ੍ਹਾਂ ਖਾਲਸਾ ਕਾਲਜ ਨੇ ਲਗਾਤਾਰ 17ਵੀਂ ਵਾਰ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਯੁਵਕ ਭਲਾਈ ਵਿਭਾਗ ਦੀ ਦੇਖ—ਰੇਖ ਵਿੱਚ ਸਫਲਤਾ ਪੂਰਵਕ ਸੁਚੱਜੇ ਢੰਗ ਨਾਲ ਚੱਲਿਆ। ਓਵਰਆਲ ਚੈਂਪੀਅਨ ਰਹਿਣ ’ਤੇ ਉਨ੍ਹਾਂ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਡਾ. ਜਗਦੀਪ ਸਿੰਘ ਵਾਇਸ ਚਾਂਸਲਰ, ਪੰਜਾਬੀ ਯੂਨੀ. ਪਟਿਆਲਾ ਨੇ ਆਪਣੇ ਕਰ ਕਮਲਾਂ ਨਾਲਡੀਨ ਸਭਿਆਚਾਰਕ ਸਰਗਰਮੀਆਂ ਖਾਲਸਾ ਕਾਲਜ ਪਟਿਆਲਾ, ਡਾ. ਹਰਵਿੰਦਰ ਕੌਰ, ਅਧਿਆਪਕ ਤੇ ਜੇਤੂ ਵਿਦਿਆਰਥੀਆਂ ਨੂੰ ਓਵਰਆਲ ਚੈਂਪੀਅਨ ਦੀ ਟਰਾਫੀ ਪ੍ਰਦਾਨ ਕੀਤੀ।

ਇਸ ਤੋਂ ਇਲਾਵਾ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਨੇ ਵੀ ਖਾਲਸਾ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਡਾ. ਹਰਵਿੰਦਰ ਕੌਰ ਨੇ ਦੱਸਿਆ ਕਿ ਇਸ ਅੰਤਰੀ ਯੁਵਕ ਅਤੇ ਲੋਕ ਮੇਲੇ ਦੌਰਾ ਖਾਲਸਾ ਕਾਲਜ ਨੇ 46 ਵੰਨਗੀਆਂ ਵਿੱਚ ਮੋਹਰੀ ਰਹਿ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਨੇ ਜਿੱਤ ਕੇ ਕੁੱਲ 211 ਅੰਕ ਪ੍ਰਾਪਤ ਕੀਤੇ ਹਨ ।
ਨਤੀਜੇ:
ਓਵਰਆਲ: ਸੰਗੀਤ
ਓਵਰਆਲ: ਫਾਈਨ ਆਰਟਸ
ਓਵਰਆਲ: ਥੀਏਟਰ
ਓਵਰਆਲ: ਲਿਟਰੇਰੀ ਆਈਟਮਜ
ਤੇ ਓਵਰਆਲ ਚੈਂਪੀਂਅਨ
ਡਾ. ਧਰਮਿੰਦਰ ਸਿੰਘ ਉੱਭਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, ਖਾਲਸਾ ਕਾਲਜ, ਪਟਿਆਲਾ ਨੇ ਯੁਵਕ ਮੇਲਾ ਜਿੱਤ ਕੇ ਇਤਿਹਾਸ ਰਚਿਆ ਹੈ। ਇਹ ਲਾਸਾਨੀ ਜਿੱਤ ਡੀਨ ਕਲਚਰ, ਸਟਾਫ ਇੰਚਾਰਜ ਸਾਹਿਬਾਨ, ਕੋਚ ਸਾਹਿਬਾਨ ਅਤੇ ਕਲਾਕਾਰ ਵਿਦਿਆਰਥੀਆਂ ਦੀ ਸਖਤ ਮਿਹਨਤ, ਪ੍ਰਤੀਬੱਧਤਾ ਅਤੇ ਜਨੂੰਨੀ ਪੇਸ਼ਕਾਰੀ ਦਾ ਸਿੱਟਾ ਹੈ। ਪਹਿਲੀ ਮੁਬਾਰਕ ਮੇਰੇ ਕਲਾਕਾਰ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਜੀਅ ਤੋੜ ਮਿਹਨਤ ਕੀਤੀ…ਮੁਬਾਰਕ ਡੀਨ ਕਲਚਰਲ, ਸਾਰੇ ਅਧਿਆਪਕ ਤੇ ਸਟਾਫ ਸਾਥੀਆਂ ਅਤੇ ਵੱਖ ਵੱਖ ਕੋਚ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਮਿਹਨਤ ਕਰਵਾਈ! ਮੁਬਾਰਕ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਜਿਨ੍ਹਾਂ ਨੇ ਹਮੇਸ਼ਾਂ ਸਾਡੀ ਹੌਸਲਾ ਅਫਜਾਈ ਕੀਤੀ! ਮੁਬਾਰਕ ਕਾਲਜ ਸਟਾਫ਼ ਅਤੇ ਸਾਰੇ ਵਿਦਿਆਰਥੀਆਂ ਨੂੰ ! ਮੁਬਾਰਕ ਹਰ ਉਸ ਸ਼ਖਸ ਨੂੰ ਜੋ ਕਾਲਜ ਦੀ ਚੜ੍ਹਦੀ ਕਲਾ ਲੋਚਦਾ ਹੈ…,ਤੇ ਆਓ ਗੱਜ ਵੱਜ ਕੇ ਆਖੀਏ…ਸਾਡਾ ਕਾਲਜ, ਸਾਡਾ ਮਾਣ! ਉੱਚੀ ਰੱਖਣੀ ਇਸਦੀ ਸ਼ਾਨ!