Homeਪੰਜਾਬਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲਾ: ਵਿਚੋਲੇ ਕ੍ਰਿਸ਼ਨੂੰ ਦੇ ਰਿਮਾਂਡ ਨਾਲ ਖੁਲ...

ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲਾ: ਵਿਚੋਲੇ ਕ੍ਰਿਸ਼ਨੂੰ ਦੇ ਰਿਮਾਂਡ ਨਾਲ ਖੁਲ ਸਕਦੇ ਵੱਡੇ ਖੁਲਾਸੇ

ਚੰਡੀਗੜ੍ਹ, 28 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) : ਰੂਪਨਗਰ ਰੇਂਜ ਦੇ ਨਿਲੰਬਿਤ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜਿਆ ਰਿਸ਼ਵਤ ਮਾਮਲਾ ਹਰ ਗੁਜ਼ਰਦੇ ਦਿਨ ਦੇ ਨਾਲ ਹੋਰ ਗੰਭੀਰ ਰੂਪ ਧਾਰ ਰਿਹਾ ਹੈ। ਸੀ.ਬੀ.ਆਈ. (CBI) ਨੇ ਹੁਣ ਇਸ ਕੇਸ ‘ਚ ਫਸੇ ਵਿਚੋਲੇ ਕ੍ਰਿਸ਼ਨੂੰ ਨੂੰ ਰਿਮਾਂਡ ‘ਤੇ ਲੈਣ ਲਈ ਚੰਡੀਗੜ੍ਹ ਦੀ ਖ਼ਾਸ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ।

ਸੂਤਰਾਂ ਅਨੁਸਾਰ, ਜੇ ਸੀ.ਬੀ.ਆਈ. ਨੂੰ ਕ੍ਰਿਸ਼ਨੂੰ ਦਾ ਰਿਮਾਂਡ ਮਿਲ ਜਾਂਦਾ ਹੈ, ਤਾਂ ਪੰਜਾਬ ਦੇ ਕਈ ਉੱਚ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਚਿਹਰਿਆਂ ਨਾਲ ਉਸਦੇ ਸਬੰਧਾਂ ਬਾਰੇ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ। ਕ੍ਰਿਸ਼ਨੂੰ ਉਨ੍ਹਾਂ ਲਈ ਲਾਇਜ਼ਨਿੰਗ ਦਾ ਕੰਮ ਕਰਦਾ ਸੀ, ਜਿਸ ਰਾਹੀਂ ਰਿਸ਼ਵਤ ਲੈਣ ਅਤੇ ਦਿਲਾਉਣ ਦੇ ਸੌਦੇ ਕੀਤੇ ਜਾਂਦੇ ਸਨ।

ਸੀ.ਬੀ.ਆਈ. ਨੇ ਕ੍ਰਿਸ਼ਨੂੰ ਨੂੰ ਕੁਝ ਹਫ਼ਤੇ ਪਹਿਲਾਂ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਂਦੇ ਸਮੇਂ ਚੰਡੀਗੜ੍ਹ ਦੇ ਸੈਕਟਰ-21 ਵਿੱਚ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਤੋਂ ਬਾਅਦ ਜਾਂਚ ਏਜੰਸੀ ਨੇ ਡੀ.ਆਈ.ਜੀ. ਭੁੱਲਰ ਦੇ ਘਰਾਂ, ਬੈਂਕ ਲਾਕਰਾਂ ਅਤੇ ਫਾਰਮਹਾਊਸਾਂ ‘ਤੇ ਲਗਾਤਾਰ ਛਾਪੇ ਮਾਰ ਕੇ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਸਬੂਤ ਜ਼ਬਤ ਕੀਤੇ ਹਨ।

ਜਾਂਚ ਦੌਰਾਨ ਭੁੱਲਰ ਦੇ ਸੈਕਟਰ-40 ਸਥਿਤ ਘਰ, ਐਚ.ਡੀ.ਐੱਫ.ਸੀ. ਬੈਂਕ ਦੇ ਤਿੰਨ ਲਾਕਰਾਂ, ਅਤੇ ਲੁਧਿਆਣਾ ਨੇੜੇ 55 ਏਕੜ ਫਾਰਮਹਾਊਸ ਤੋਂ ਵੱਡੀ ਮਾਤਰਾ ਵਿੱਚ ਨਕਦੀ, ਜ਼ਮੀਨੀ ਦਸਤਾਵੇਜ਼ ਅਤੇ ਹੋਰ ਕਾਗਜ਼ ਬਰਾਮਦ ਕੀਤੇ ਗਏ ਹਨ।

ਸੀ.ਬੀ.ਆਈ. ਨੇ ਹੁਣ ਤੱਕ ਭੁੱਲਰ ਦੇ ਦੋ ਆਈ.ਪੀ.ਐਸ. ਅਧਿਕਾਰੀਆਂ, ਉਸਦੇ ਰੀਡਰ, ਪੀ.ਏ. ਅਤੇ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਇਨ੍ਹਾਂ ਬਿਆਨਾਂ ਤੋਂ ਮਿਲੇ ਤੱਥਾਂ ਦੇ ਆਧਾਰ ‘ਤੇ ਏਜੰਸੀ ਦਾ ਮੰਨਣਾ ਹੈ ਕਿ ਕ੍ਰਿਸ਼ਨੂੰ ਤੋਂ ਹੋਰ ਕੜੀਆਂ ਜੁੜ ਸਕਦੀਆਂ ਹਨ, ਜਿਹੜੀਆਂ ਪੁਲਿਸ ਪ੍ਰਣਾਲੀ ਵਿੱਚ ਚੱਲ ਰਹੇ ਇੱਕ ਵੱਡੇ ਕਰਪਸ਼ਨ ਨੈੱਟਵਰਕ ਨੂੰ ਬੇਨਕਾਬ ਕਰ ਸਕਦੀਆਂ ਹਨ।

ਇਸ ਸਾਰੀ ਕਾਰਵਾਈ ਨੇ ਪੰਜਾਬ ਪੁਲਿਸ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ਵਿੱਚ ਕਈ ਵੱਡੇ ਨਾਂ ਸਾਹਮਣੇ ਆ ਸਕਦੇ ਹਨ

RELATED ARTICLES
- Advertisment -
Google search engine
Google search engine
Google search engine

Most Popular

Recent Comments