Home ਪਟਿਆਲਾ ਅਪਡੇਟ ਪਟਿਆਲਾ ਦੀ ਸਵੱਛਤਾ ਅਤੇ ਸੁੰਦਰੀਕਨ ਨੂੰ ਉਤਸ਼ਹਿਤ ਕਰਨਾ ਮੇਰਾ ਉਦੇਸ- ਮੇਅਰ ਗੋਗੀਆ

ਪਟਿਆਲਾ ਦੀ ਸਵੱਛਤਾ ਅਤੇ ਸੁੰਦਰੀਕਨ ਨੂੰ ਉਤਸ਼ਹਿਤ ਕਰਨਾ ਮੇਰਾ ਉਦੇਸ- ਮੇਅਰ ਗੋਗੀਆ

0
ਮ ਦੌਰਾਨ ਮੇਅਰ ਕੁੰਦਨ ਗੋਗੀਆ ਅਤੇ ਹੋਰ

ਪਟਿਆਲਾ 24 ਅਕਤੂਬਰ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ‘ ਮੇਰਾ ਪਟਿਆਲਾ, ਮੈਂ ਹੀ ਸਵਾਰਾਂ’ ਤਹਿਤ ਨਹਿਰੂ ਪਾਰਕ ਵਿੱਚ ਵਿਸੇਸ਼ ਮੁਹਿੰਮ ਚਲਾਈ ਗਈ. ਇਸ ਮੁਹਿੰਮ ਵਿੱਚ ਸਵੱਛਤਾ ਯੋਧੇ ਵਜੋਂ ਹਿੱਸਾ  ਲੈਦਿਆਂ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਵੀ ਨਹਿਰੂ ਪਾਰਕ ਵਿੱਚੋ ਕੂੜਾ ਸਾਫ ਕਰਨ ਵਿੱਚ ਆਪਣਾ ਯੋਗਦਾਨ ਪਾਇਆ।

ਇਸ ਮੋਕੇ ਮੇਅਰ ਕੁੰਦਨ ਗੋਗੀਆ ਨੇ ਸਹਿਰ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜਿਸ ਤਰਾਂ ਆਪਾ ਦਿਵਾਲੀ ਤੋ ਪਹਿਲਾ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ, ਉਸੇ ਤਰਾਂ ਆਪਣੇ ਸਹਿਰ ਨੂੰ ਸਾਫ-ਸੁਥਰਾ ਰੱਖਣ ਲਈ ” ਮੇਰਾ ਪਟਿਆਲਾ, ਮੈਂ ਹੀ ਸਵਾਰਾਂ” ਮੁਹਿੰਮ ਨਾਲ ਵੀ ਪਟਿਆਲਵੀਆ ਨੂੰ ਵੀ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਮੈਂਬਰਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਹਰੇਕ ਮੈਂਬਰ ਅਕਸਰ ਇਨ੍ਹਾਂ ਪਾਰਕਾ ਦੀ ਸਫਾਈ ਕਰਦੀ ਰਹਿੰਦੇ ਹਨ, ਇਸੇ ਤਹਿਤ ਅੱਜ ਵੀ ਨਹਿਰੂ ਪਾਰਕ  ਤੇ ਇਸ ਦੇ ਆਲੇ -ਦੁਆਲੇ ਦੀ ਸਫਾਈ ਉਪਕਾਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ. ਅਖੀਰ ਵਿੱਚ ਸੰਸਥਾ ਦੇ ਮੁਖੀ ਉਪਕਾਰ ਸਿੰਘ ਨੇ ਕਿਹਾ ਕਿ ਸਾਰਿਆਂ ਦਾ ਧੰਨਵਾਦ ਵੀ ਕੀਤਾ।

ਇਸ ਮੁਹਿੰਮ ਵਿੱਚ ਜਤਵਿੰਦਰ ਗਰੇਵਾਲ, ਗਵਰਨਰ ਐਵਾਰਡੀ, ਐਡਵੋਕੇਟ ਹਰਜਿੰਦਰ ਸਿੰਘ, ਜਰਮਨੀ ਤੋ ਚਰਨਪਾਲ ਸਿੰਘ, ਗੁਰਵਿੰਦਰ ਸਿੰਘ, ਦੀਪਕ ਕਪੂਰ, ਅਸਮਨੀ, ਲਲਿਤ ਕੁਮਾਰ, ਸੁਰਿੰਦਰ ਪਾਲ ਸਿੰਘ, ਸੁਰਿੰਦਰ ਅਤੇ ਕਾਰਪੋਰੇਸ਼ਨ ਦੇ ਮੁਲਾਜਮਾਂ ਤੋਂ ਇਲਾਵਾ ਸੈਰ ਪਰੇਮੀਆ ਨੇ ਵੀ ਸਹਿਯੋਗ ਕੀਤਾ।

 

ਫੋਟੋ – ਮੁਹਿੰਮ ਦੌਰਾਨ ਮੇਅਰ ਕੁੰਦਨ ਗੋਗੀਆ ਅਤੇ ਹੋਰ

Exit mobile version