Home ਪੰਜਾਬ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵੀਂ ਟੀਮ ਨੇ ਸੰਭਾਲਿਆ ਅਹੁਦਾ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵੀਂ ਟੀਮ ਨੇ ਸੰਭਾਲਿਆ ਅਹੁਦਾ

0

ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵੀਂ ਨਿਯੁਕਤ ਟੀਮ ਨੇ ਅੱਜ ਚੰਡੀਗੜ੍ਹ ਵਿਖੇ ਆਪਣੇ ਅਹੁਦੇ ਸੰਭਾਲ ਲਏ। ਇਸ ਮੌਕੇ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕਮਿਸ਼ਨ ਵੱਲੋਂ ਹਰ ਸੰਭਵ ਯਤਨ ਜਾਰੀ ਰਹਿਣਗੇ।

ਬਠਿੰਡਾ ਤੋਂ ਰੁਪਿੰਦਰ ਕੌਰ ਗਿੱਲ ਨੇ ਸੀਨੀਅਰ ਵਾਈਸ ਚੇਅਰਪਰਸਨ ਵਜੋਂ ਤੇ ਅਜਨਾਲਾ ਤੋਂ ਗੀਤਾ ਗਿੱਲ ਨੇ ਵਾਈਸ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ।

ਇਸ ਦੇ ਨਾਲ, ਕਮਿਸ਼ਨ ਦੇ 10 ਨਵੇਂ ਮੈਂਬਰਾਂ ਨੇ ਵੀ ਅੱਜ ਕਾਰਜਭਾਰ ਸੰਭਾਲਿਆ। ਇਨ੍ਹਾਂ ਵਿਚ ਸ਼ਾਮਲ ਹਨ –
ਨਵਜੋਤ ਕੌਰ (ਹੁਸ਼ਿਆਰਪੁਰ), ਕ੍ਰਿਸ਼ਨਾ ਦੇਵੀ (ਜਲੰਧਰ), ਜਸਵਿੰਦਰ ਕੌਰ (ਬਠਿੰਡਾ), ਅਜਿੰਦਰਪਾਲ ਕੌਰ (ਲੁਧਿਆਣਾ), ਸਵਰਨਜੀਤ ਕੌਰ (ਮੋਹਾਲੀ), ਸੁਨੀਤਾ ਰਾਣੀ (ਬਠਿੰਡਾ), ਸੁਖਬੀਰ ਕੌਰ (ਅੰਮ੍ਰਿਤਸਰ), ਰੇਖਾ ਮਨੀ ਸ਼ਰਮਾ (ਪਠਾਨਕੋਟ), ਵੀਰਪਾਲ ਕੌਰ ਚਹਿਲ (ਪਟਿਆਲਾ) ਅਤੇ ਅੰਮ੍ਰਿਤ ਪੁਰੀ (ਲੁਧਿਆਣਾ)

ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਨਵੀਂ ਟੀਮ ਸੂਬੇ ਭਰ ਦੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਤੌਰ ‘ਤੇ ਕੰਮ ਕਰੇਗੀ।

Exit mobile version