Home ਪੰਜਾਬ ਏਕਤਾ ਦਿਵਸ ਦੀ ਪਰੇਡ ਲਈ ਗੁਜਰਾਤ ਜਾ ਰਹੀ ਡੀਐਸਪੀ ਮਨਦੀਪ ਕੌਰ ਦੀ...

ਏਕਤਾ ਦਿਵਸ ਦੀ ਪਰੇਡ ਲਈ ਗੁਜਰਾਤ ਜਾ ਰਹੀ ਡੀਐਸਪੀ ਮਨਦੀਪ ਕੌਰ ਦੀ ਗੱਡੀ ਹਾਦਸਾਗ੍ਰਸਤ, ਗਨਮੈਨ ਜ਼ਖਮੀ

0

ਮੋਹਾਲੀ: ਮੋਹਾਲੀ ਦੇ ਏਅਰਪੋਰਟ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਨਾਭਾ ਦੀ ਡੀਐਸਪੀ ਮਨਦੀਪ ਕੌਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਡੀਐਸਪੀ ਮਨਦੀਪ ਕੌਰ ਗੁਜਰਾਤ ਲਈ ਰਵਾਨਾ ਹੋ ਰਹੀ ਸਨ, ਜਿੱਥੇ ਉਹ 31 ਅਕਤੂਬਰ ਨੂੰ ਮਨਾਏ ਜਾਣ ਵਾਲੇ ਏਕਤਾ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਵਾਲੀਆਂ ਸਨ।

ਹਾਦਸੇ ਦੌਰਾਨ ਡੀਐਸਪੀ ਦੇ ਨਾਲ ਮੌਜੂਦ ਗਨਮੈਨ ਨੂੰ ਸਿਰ ’ਚ ਗੰਭੀਰ ਸੱਟਾਂ ਲੱਗੀਆਂ, ਜਦਕਿ ਡੀਐਸਪੀ ਮਨਦੀਪ ਕੌਰ ਦੇ ਹੱਥ ’ਚ ਫਰੈਕਚਰ ਹੋ ਗਿਆ। ਦੋਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਣਾਂ ਬਾਰੇ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ, ਪਰ ਪ੍ਰਾਰੰਭਿਕ ਜਾਣਕਾਰੀ ਅਨੁਸਾਰ ਗੱਡੀ ਦਾ ਸੰਤੁਲਨ ਬਿਗੜ ਜਾਣ ਕਾਰਨ ਇਹ ਹਾਦਸਾ ਵਾਪਰਿਆ।

ਫਿਲਹਾਲ ਡੀਐਸਪੀ ਮਨਦੀਪ ਕੌਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Exit mobile version