Home ਪਟਿਆਲਾ ਅਪਡੇਟ ਪਟਿਆਲਾ: ਮੇਅਰ ਕੁੰਦਨ ਗੋਗੀਆ ਨੇ ਪੁਰਾਣੇ ਵਰਕ ਆਰਡਰ ਤੁਰੰਤ ਕੈਂਸਲ ਕਰਨ ਦੇ...

ਪਟਿਆਲਾ: ਮੇਅਰ ਕੁੰਦਨ ਗੋਗੀਆ ਨੇ ਪੁਰਾਣੇ ਵਰਕ ਆਰਡਰ ਤੁਰੰਤ ਕੈਂਸਲ ਕਰਨ ਦੇ ਦਿੱਤੇ ਸਖ਼ਤ ਨਿਰਦੇਸ਼

0

ਪਟਿਆਲਾ, 17 ਅਕਤੂਬਰ : ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਵਿੱਚ ਹੋ ਰਹੀ ਲਾਪਰਵਾਹੀ ਨੂੰ ਰੋਕਣ ਲਈ ਇੱਕ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਉਨ੍ਹਾਂ ਦਸੰਬਰ 2024 ਤੋਂ ਪਹਿਲਾਂ ਜਾਰੀ ਕੀਤੇ ਗਏ ਉਹਨਾਂ ਵਰਕ ਆਰਡਰਾਂ ਨੂੰ ਤੁਰੰਤ ਕੈਂਸਲ ਕਰਨ ਦੇ ਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ ਦੇ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਏ।

ਮੇਅਰ ਨੇ ਫੋਰਮਲ ਰੁਪ ਵਿੱਚ ਸਪਸ਼ਟ ਕੀਤਾ ਕਿ ਕੰਮ ਵਿੱਚ ਦੇਰੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ ਅਤੇ ਨਗਰ ਨਿਗਮ ਦੀ ਛਵੀ ‘ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਨਿਰਦੇਸ਼ ਜਾਰੀ ਹੋ ਚੁੱਕੇ ਸਨ ਕਿ ਜੇ ਵਰਕ ਆਰਡਰ ਬਿਨਾ ਕਾਰਜ ਸ਼ੁਰੂ ਹੋਏ ਰਹੇ ਤਾਂ ਉਹਨਾਂ ਨੂੰ ਰੱਦ ਕਰ ਕੇ ਨਵੇਂ ਸਿਰੇ ਤੋਂ ਕਾਰਵਾਈ ਕੀਤੀ ਜਾਵੇ।

ਮੇਅਰ ਨੇ ਇੰਜੀਨੀਅਰਿੰਗ ਸ਼ਾਖਾ ਦੇ ਮੁਖੀਆਂ ਨੂੰ ਹਦਾਇਤ ਦਿੱਤੀ ਕਿ ਸਾਰੇ ਅਧੂਰੇ ਵਰਕ ਆਰਡਰ ਤੁਰੰਤ ਪ੍ਰਭਾਵ ਨਾਲ ਕੈਂਸਲ ਕੀਤੇ ਜਾਣ, ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਮੇਂ ਬੱਧ ਢੰਗ ਨਾਲ ਪੂਰਾ ਕਰਨ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਵਾਸੀਆਂ ਨੂੰ ਸੁਵਿਧਾਜਨਕ ਵਾਤਾਵਰਣ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਪਹਿਲ ਹੈ।

Exit mobile version