Homeਪੰਜਾਬਪੰਜਾਬ ਦੀਆਂ ਮੰਡੀਆਂ ਹੋਣਗੀਆਂ ‘ਸੋਲਰ-ਪਾਵਰਡ’ — ਪਟਿਆਲਾ, ਲੁਧਿਆਣਾ, ਜਲੰਧਰ ਤੇ ਫਿਰੋਜ਼ਪੁਰ ‘ਚ...

ਪੰਜਾਬ ਦੀਆਂ ਮੰਡੀਆਂ ਹੋਣਗੀਆਂ ‘ਸੋਲਰ-ਪਾਵਰਡ’ — ਪਟਿਆਲਾ, ਲੁਧਿਆਣਾ, ਜਲੰਧਰ ਤੇ ਫਿਰੋਜ਼ਪੁਰ ‘ਚ ਪਹਿਲੇ ਫੇਜ਼ ‘ਚ ਪ੍ਰੋਜੈਕਟ ਸ਼ੁਰੂ, 24 ਕਰੋੜ ਦੀ ਲਾਗਤ ਨਾਲ ਸਾਲਾਨਾ 8 ਕਰੋੜ ਦੀ ਬਚਤ ਉਮੀਦ

ਚੰਡੀਗੜ੍ਹ (ਛਤਰਪਾਲ ਸਿੰਘ ਸ਼.ਅ.ਨ): ਪੰਜਾਬ ਸਰਕਾਰ ਵੱਲੋਂ ਮੰਡੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਅਤੇ ਨਵਿਆਉਣਯੋਗ ਊਰਜਾ ਨੂੰ ਵਧਾਵਾ ਦੇਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਪੰਜਾਬ ਮੰਡੀ ਬੋਰਡ ਨੇ ਪਹਿਲੇ ਫੇਜ਼ ਵਿੱਚ ਪਟਿਆਲਾ, ਜਲੰਧਰ, ਫਿਰੋਜ਼ਪੁਰ ਅਤੇ ਲੁਧਿਆਣਾ ਜਿਲ੍ਹਿਆਂ ਦੀਆਂ 40 ਵੱਖ-ਵੱਖ ਮੰਡੀਆਂ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ‘ਤੇ ਲਗਭਗ ₹24.42 ਕਰੋੜ ਦੀ ਲਾਗਤ ਆਵੇਗੀ। ਇਸ ਯੋਜਨਾ ਨਾਲ ਹਰ ਸਾਲ ₹8.33 ਕਰੋੜ ਦੀ ਬਿਜਲੀ ਬਚਤ ਹੋਣ ਦੀ ਉਮੀਦ ਹੈ।

ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੀਆਂ ਮੰਡੀਆਂ ਵਿੱਚ ਨਵੀਂ ਤਕਨੀਕ ਲਿਆਉਣ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

ਸ. ਬਰਸਟ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਡੀਆਂ ਨੂੰ ਆਧੁਨਿਕ ਅਤੇ ਸੁਵਿਧਾਜਨਕ ਬਣਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ।

ਪਟਿਆਲਾ ਜਿਲ੍ਹੇ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਦਾਣਾ ਮੰਡੀ, ਪਟਿਆਲਾ ਤੋਂ ਹੋ ਚੁੱਕੀ ਹੈ, ਜਿੱਥੇ 74 ਕਿਲੋਵਾਟ ਸਮਰੱਥਾ ਵਾਲਾ ਰੂਫਟੌਪ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ। ਪਟਿਆਲਾ ਦੀਆਂ 10 ਮੰਡੀਆਂ ਵਿੱਚ ਕੁੱਲ 656 ਕਿਲੋਵਾਟ ਸਮਰੱਥਾ ਦੇ ਪਲਾਂਟਾਂ ‘ਤੇ ₹6.49 ਕਰੋੜ ਖਰਚ ਹੋਵੇਗਾ।

ਇਸੇ ਤਰ੍ਹਾਂ:

  • ਲੁਧਿਆਣਾ ਜਿਲ੍ਹਾ: 11 ਮੰਡੀਆਂ ਵਿੱਚ 757 ਕਿਲੋਵਾਟ, ਲਾਗਤ ₹7.12 ਕਰੋੜ
  • ਫਿਰੋਜ਼ਪੁਰ ਜਿਲ੍ਹਾ: 8 ਮੰਡੀਆਂ ਵਿੱਚ 647 ਕਿਲੋਵਾਟ, ਲਾਗਤ ₹5.10 ਕਰੋੜ
  • ਜਲੰਧਰ ਜਿਲ੍ਹਾ: 11 ਮੰਡੀਆਂ ਵਿੱਚ 794 ਕਿਲੋਵਾਟ, ਲਾਗਤ ₹5.71 ਕਰੋੜ

ਬਰਸਟ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਆਰਥਿਕ ਪੱਖੋਂ ਹੀ ਨਹੀਂ, ਸਗੋਂ ਵਾਤਾਵਰਣ ਸੰਰਕਸ਼ਣ ਵੱਲ ਵੀ ਇਕ ਵੱਡਾ ਕਦਮ ਹੈ। ਉਨ੍ਹਾਂ ਕਿਹਾ, “ਸੋਲਰ ਪਾਵਰ ਪਲਾਂਟਾਂ ਨਾਲ ਮੰਡੀਆਂ ਦੀ ਬਿਜਲੀ ਲਾਗਤ ਘਟੇਗੀ ਅਤੇ ਤਿੰਨ ਸਾਲਾਂ ਵਿੱਚ ਪੂਰਾ ਖਰਚਾ ਪੂਰਾ ਹੋ ਜਾਵੇਗਾ।”

RELATED ARTICLES
- Advertisment -
Google search engine
Google search engine
Google search engine

Most Popular

Recent Comments