Home ਪਟਿਆਲਾ ਅਪਡੇਟ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਾਨੂੰਨ ਲਈ ਸਮਾਣਾ ਵਿਖੇ 13 ਨਵੰਬਰ ਨੂੰ ਮਹਾਂਕੁੰਭ...

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਾਨੂੰਨ ਲਈ ਸਮਾਣਾ ਵਿਖੇ 13 ਨਵੰਬਰ ਨੂੰ ਮਹਾਂਕੁੰਭ — ਦਲੀਪ ਸਿੰਘ ਬਿੱਕਰ

0

ਪਟਿਆਲਾ/ਸਮਾਣਾ : ਧਾਰਮਿਕ ਗ੍ਰੰਥਾਂ ਵਿਰੁੱਧ ਬੇਅਦਬੀ ਕਾਨੂੰਨ 2025 ਅਧੀਨ ਅੱਜ ਚੰਡੀਗੜ੍ਹ ਵਿਖੇ ਰਾਮ ਸਿੰਘ ਰਾਣਾ ਜੀ ਦੀ ਅਗਵਾਈ ਵਿਚ ਵਿਧਾਨ ਸਭਾ ਵਿਚ ਮੀਟਿੰਗ ਹੋਈ। ਜਿਸ ਵਿੱਚ ਹਰ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਬਨਾਉਣ ਦੇ ਮੁੱਦੇ ਤੇ ਚਰਚਾ ਹੋਈ। ਇਸ ਮੀਟਿੰਗ ਵਿਚ ਰਾਮ ਸਿੰਘ ਰਾਣਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਜਥੇਦਾਰ ਜਗਦੀਸ਼ ਸਿੰਘ ਝੀਂਡਾ, ਸ਼੍ਰੋਮਣੀ ਸ਼ਹੀਦੀ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸਟ ਰਜਿ. ਦੇ ਮੁੱਖ ਸੇਵਾਦਾਰ ਭਾਈ ਦਲੀਪ ਬਿੱਕਰ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਭਾਈ ਰਣਜੀਤ ਸਿੰਘ, ਭਾਈ ਤਲਵਿੰਦਰ ਸਿੰਘ, ਅਮਰਜੀਤ ਸਿੰਘ ਮਰਿਆਦਾ ਦਮਦਮੀ ਟਕਸਾਲ, ਸਤੀਸ਼ ਗਊਸ਼ਾਲਾ ਵਾਲੇ ਆਦਿ ਮੈਂਬਰ ਸ਼ਾਮਿਲ ਸਨ।

ਮੀਟਿੰਗ ਦੌਰਾਨ ਗੱਲਬਾਤ ਤੋਂ ਇਹ ਲੱਗ ਰਿਹਾ ਹੈ ਕਿ ਸਰਕਾਰ ਅਜੇ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਰਹੀ। ਇਸ ਲਈ ਅਸੀਂ ਸਾਰੇ ਮੈਂਬਰਾਂ ਨੇ ਇਹ ਤਹਿ ਕੀਤਾ ਹੈ ਕਿ ਅਸੀਂ ਸਾਰੇ ਆਉਣ ਵਾਲੀ 13 ਨਵੰਬਰ, ਦਿਨ ਵੀਰਵਾਰ ਨੂੰ ਇਕ ਵਾਰ ਫਿਰ ਭਾਰੀ ਇਕੱਠ ਕੀਤਾ ਜਾਵੇਗਾ। ਜਿਸ ਵਿਚ ਸਾਰੇ ਧਰਮਾਂ ਦੇ ਭਾਈਚਾਰੇ ਨੂੰ ਅਪੀਲ ਹੈ ਕਿ ਇਸ ਵਿਚ ਪਹੁੰਚੋ ਤੇ ਇਸ ਕਾਨੂੰਨ ਨੂੰ ਜਲਦ ਤੋਂ ਜਲਦ ਲਾਗੂ ਕਰਨ ਲਈ ਸਰਕਾਰ ਨੂੰ ਅਪੀਲ ਕਰੀਏ।

ਇਸ ਸੰਬੰਧੀ ਸਰਕਾਰ ਵੱਲੋਂ ਹੇਠ ਲਿਖੇ ਮੈਂਬਰਾਂ ਦੀ ਕਮੇਟੀ ਗਠਿਤ ਕੀਤੀ ਗਈ। ਜੋ ਇਸ ਦੀ ਅੱਗੇ ਕਾਰਵਾਈ ਕਰੇਗੀ।

ਮੈਂਬਰਾਂ ਦੀ ਸੂਚੀ: ਇੰਦਰਬੀਰ ਸਿੰਘ ਨਿੱਜਰ (ਚੇਅਰ), ਅਜੈ ਗੁਪਤਾ, ਅਮਨਦੀਪ ਕੌਰ ਅਰੋੜਾ, ਇੰਦਰਜੀਤ ਕੌਰ ਮਾਨ, ਬਲਜਿੰਦਰ ਕੌਰ, ਜਗਦੀਪ ਕੰਬੋਜ, ਨੀਨਾ ਮਿੱਤਲ, ਬੁੱਧ ਰਾਮ, ਬ੍ਰਹਮ ਸ਼ੰਕਰ ਜਿੰਪਾ, ਮਦਨ ਲਾਲ ਬੱਗਾ, ਮੁਹੰਮਦ ਜ਼ਮੀਲ ਉਰ ਰਹਿਮਾਨ, ਤ੍ਰਿਪਤ ਰਜਿੰਦਰ ਸਿੰਘ ਬਾਜਵਾ(ਕਾਂਗਰਸ), ਬਲਵਿੰਦਰ ਸਿੰਘ ਧਾਲੀਵਾਲ (ਕਾਂਗਰਸ), ਜੰਗੀ ਲਾਲ ਮਹਾਜਨ (ਬੀਜੇਪੀ)

ਬੇਨਤੀ ਕਰਤਾ:

ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.), 9501445310

Exit mobile version