ਚੰਡੀਗੜ੍ਹ : ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ’ਤੇ ਲਗਾਈ ਰੋਕ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਸਖਤੀ ਨਾਲ ਇਹ ਫੈਸਲਾ ਲਿਆ ਹੈ। ਵੱਖ-ਵੱਖ ਫਾਰਮਾ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਇਹਨਾਂ ਅੱਠ ਦਵਾਈਆਂ ’ਤੇ ਲਗਾਈ ਗਈ ਹੈ। ਜਿਨ੍ਹਾਂ ’ਚ ਕਲੋਰਾਈਡ ਇੰਜੈਕਸ਼ਨ ਆਈਪੀ 0.9 ਫ਼ੀ ਸਦੀ, ਡੈਕਸਟ੍ਰੋਜ਼ ਇੰਜੈਕਸ਼ਨ ਆਈਪੀ 5 ਫੀ ਸਦੀ, ਸਿਪ੍ਰੋਫਲੋਕਸਿਨ ਇੰਜੈਕਸ਼ਨ 200 ਐਮਜੀ ਆਈਪੀ, ਸਿਪ੍ਰੋਫਲੋਕਸਿਨ ਇੰਜੈਕਸ਼ਨ 200 ਐਮਜੀ ਆਈਪੀ, ਡੀਐਨਐਸ 0.9 ਫੀਸਦੀ, ਡੈਸਟ੍ਰੋਜ਼ 5 ਫੀ ਸਫੀ ਆਈ.ਪੀ. ਫਲਿਊਡ, ਬੁਪੀਵਾਕੇਨ ਐਚਸੀਐਲ ਦੇ ਨਾਲ ਡੈਕਸਟ੍ਰੋਜ ਇੰਜੈਕਸ਼ਨ ਆਦਿ ਸ਼ਾਮਲ ਹਨ।
ਸੂਤਰਾਂ ਅਨੁਸਾਰ ਜਦੋਂ ਹਸਪਤਾਲਾਂ ਵਿਚ ਇਹਨਾਂ ਵਿਚੋਂ ਕੁਝ ਦਵਾਈਆਂ ਮਰੀਜ਼ਾਂ ਨੂੰ ਖਾਣ ਲਈ ਦਿੱਤੀਆਂ ਤਾਂ ਇਸਦਾ ਐਡਵਰਸ ਰਿਐਕਸ਼ਨ ਦੇਖਣ ਨੂੰ ਮਿਲਿਆ, ਤੇ ਸ਼ਿਕਾਇਤਾਂ ਮਿਲਣ ਤੇ ਤੁਰੰਤ ਐਕਸ਼ਨ ਲਿਆ ਗਿਆ ਤੇ ਇਹਨਾਂ ਦਵਾਈਆਂ ਬੈਨ ਕਰ ਦਿੱਤਿਆਂ ਗਈਆਂ।
ਸਾਰੇ ਸਰਕਾਰੀ ਹਸਪਤਾਲਾਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਦਵਾਈਆਂ ਨਾ ਵਰਤਣ ਅਤੇ ਨਾ ਖਰੀਦਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹੁਕਮ ਨਾ ਮੰਨਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
