Home ਪੰਜਾਬ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇਕ ਹੋਰ ਬੁਰੀ ਖਬਰ….ਨਹੀਂ ਰਿਹਾ ਪੰਜਾਬ ਦਾ ‘ਮਾਨ’

ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇਕ ਹੋਰ ਬੁਰੀ ਖਬਰ….ਨਹੀਂ ਰਿਹਾ ਪੰਜਾਬ ਦਾ ‘ਮਾਨ’

0

ਰੋਪੜ : 10 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ):  ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਮੀਤ ਮਾਨ ਦਾ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਗੁਰਮੀਤ ਮਾਨ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਹ ਪੰਜਾਬ ਪੁਲਿਸ ਦੀ ਨੌਕਰੀ ਵੀ ਕਰਦੇ ਸਨ। ਲੰਬੇ ਸਮੇਂ ਤੱਕ ਉਨ੍ਹਾਂ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ।

ਉਨ੍ਹਾਂ ਦੀ ਆਵਾਜ਼ ਵਿੱਚ ਲੋਕ ਸੱਭਿਆਚਾਰ ਦੀ ਖੁਸ਼ਬੂ ਚਲਕਦੀ ਸੀ, ਜਿਸ ਵਜ੍ਹਾਂ ਨਾਲ ਉਨ੍ਹਾਂ ਨੂੰ ਹਰ ਪਿੰਡ ਵਿੱਚ ਜਾਣਦੇ ਸਨ। ਗੁਰਮੀਤ ਮਾਨ ਦੀ ਜੋੜੀ ਪ੍ਰੀਤ ਪਾਇਲ ਦੇ ਨਾਲ ਕਾਫ਼ੀ ਮਸ਼ਹੂਰ ਸੀ। ਇਸ ਜੋੜੀ ਨੇ ਮਿਲਕੇ ਕੋਈ ਸਾਰੇ ਯਾਦਗਾਰੀ ਲੋਕ ਗੀਤ ਗਾਏ।

Exit mobile version