ਪਟਿਆਲਾ, 8 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਅੱਜ ਦੋਵਾਂ ਕੇਂਦਰ ਅਤੇ ਰਾਜ ਸਰਕਾਰਾਂ ਖਿਲਾਫ਼ ਇਥੇ ਡੀ.ਸੀ ਦਫਤਰ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਡੀ.ਸੀ. ਦਫਤਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ।
ਜਿਸ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ, ਕਿਸਾਨਾਂ ਮਜਦੂਰਾਂ ਅਤੇ ਹੋਰ ਵਰਗਾਂ ਲਈ ਢੁਕਵੀਂ ਮੁਆਵਜ਼ਾ ਰਾਸ਼ੀ ਜਾਰੀ ਕਰਨ, ਹੜ੍ਹਾਂ ਦੇ ਕਾਰਨਾਂ ਦੀ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਕੋਲ਼ੋਂ ਜਾਂਚ ਕਰਵਾਉਣ ਆਦਿ ਦਾ ਜ਼ਿਕਰ ਵੀ ਕੀਤਾ ਗਿਆ।
ਕਿਸਾਨ ਮੋਰਚੇ ਅਧੀਨ ਆਉਂਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਆਮ ਕਿਸਾਨਾਂ ਅਤੇ ਆਮ ਲੋਕਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਬੂਟਾ ਸਿੰਘ ਸ਼ਾਦੀਪੁਰ, ਗੁਰਮੀਤ ਦਿੱਤੂਪੁਰ, ਧਰਮਪਾਲ ਸੀਲ, ਰਾਮਿੰਦਰ ਪਟਿਆਲਾ, ਬਲਰਾਜ ਜੋਸ਼ੀ, ਦਲਜਿੰਦਰ ਆਲੋਵਾਲ, ਦਵਿੰਦਰ ਪੂਨੀਆ, ਜਗਮੇਲ ਸੁੱਧੇਵਾਲ, ਗੁਲਜ਼ਾਰ ਸਿੰਘ , ਹਰਭਜਨ ਸਿੰਘ ਬੁੱਟਰ, ਅਮਰਜੀਤ ਸਿੰਘ, ਪਵਨ ਸ਼ੋਗਲਪੁਰ, ਰਾਜਿੰਦਰ ਸਿੰਘ , ਜਸਵਿੰਦਰ ਬਰਾਸ, ਚਰਨਜੀਤ ਕੌਰ ਝੂੰਗੀਆਂ, ਜਸਬੀਰ ਖੇੜੀ ਤੇ ਜਗਪਾਲ ਸਿੰਘ ਊਧਾ ਸਮੇਤ ਹੋਰਨਾਂ ਨੇ ਵੀ ਸ਼ਿਰਕਤ ਕੀਤੀ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਹੜ੍ਹ ਪੀੜਤਾਂ ਲਈ ਉਚਿਤ ਮੁਆਵਜ਼ਾ ਦੇ ਕੇ ਫੌਰੀ ਰਾਹਤ ਦਿੱਤੀ ਜਾਵੇ। ਖਾਸ ਤੌਰ ’ਤੇ ਤਬਾਹ ਹੋਈਆਂ ਫਸਲਾਂ ਲਈ ਪ੍ਰਤੀ ਏਕੜ ਸੱਤਰ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਹਜੂਰਾ ਸਿੰਘ ਛਾਬਲ, ਗੁਰਮੀਤ ਸਿੰਘ, ਹਰੀ ਸਿੰਘ, ਹਰਬੰਸ ਦਦਹੇੜਾ, ਜਸਮਿੰਦਰ ਬਾਰਨ, ਜਸਦੇਵ ਨੂਗੀ, ਰਾਣਾ ਨਿਰਮਾਣ, ਡਾ. ਬਲਬੀਰ ਭੱਟਮਾਜਰਾ, ਸੁਖਦੇਵ ਕਾਲਵਾ ਆਦਿ ਵੀ ਹਾਜਰ ਰਹੇ। ਗੁਰਮੀਤ ਸਿੰਘ ਦਿੱਤੂਪੁਰ ਬਲਰਾਜ ਜੋਸ਼ੀ ਨੇ ਵੀ ਆਪਣੀ ਭੂਮਿਕਾ ਨਿਭਾਈ।







