Home ਪੰਜਾਬ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰ ਬਦਲ

ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰ ਬਦਲ

0

8 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਪੁਲੀਸ ਪ੍ਰਸ਼ਾਸਨ ਵਿਚ ਫੇਰ ਬਦਲ ਦੇ ਆਦੇਸ਼ ਜ਼ਾਰੀ ਕਰਦਿਆਂ 5 ਆਈਪੀਐੱਸ ਅਧਿਕਾਰੀਆਂ ਸਣੇ 52 ਜਣਿਆਂ ਦੇ ਤਬਾਦਲੇ ਕੀਤੇ ਹਨ।

ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਪੀਐੱਸ ਅਧਿਕਾਰੀ ਡਾ. ਐੱਸ ਭੂਪਤੀ ਨੂੰ ਆਈਜੀ ਪ੍ਰੋਵਿਸਨਿੰਗ ਪੰਜਾਬ, ਗੁਰਦਿਆਲ ਸਿੰਘ ਨੂੰ ਆਈਜੀ ਇੰਟੈਲੀਜੈਂਸ ਪੰਜਾਬ, ਸੁਖਵੰਤ ਸਿੰਘ ਗਿੱਲ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਸ੍ਰੀਨਿਵੀਨੇਲਾ ਨੂੰ ਏਡੀਸੀਪੀ-2 ਅੰਮ੍ਰਿਤਸਰ ਅਤੇ ਦਿਲਪ੍ਰੀਤ ਸਿੰਘ ਨੂੰ ਐੱਸਪੀ ਸਿਟੀ ਮੁਹਾਲੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 47 ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ।

Exit mobile version