ਪਟਿਆਲਾ/ਰਾਜਪੁਰਾ, 7 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) ਬੀਤੀ ਰਾਤ ਪਟਿਆਲਾ—ਰਾਜਪੁਰਾ ਰੋਡ ਤੇ ਬਣੀ ਕੈਟਲ ਫੀਲਡ ਦੀ ਇੱਕ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਜਾਣ ਨਾਲ ਕਰੋੜਾਂ ਰੁਪਇਆਂ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪੁਰਾ ਨੇੜੇ ਬਣੀ ਜਯੋਤੀ ਇੰਟਰਪ੍ਰਾਈਜ਼ਿਜ਼ ਨਾਂ ਦੀ ਫੈਕਟਰੀ ਜਿੱਥੇ ਕੈਟਲ ਫੀਡ ਤਿਆਰ ਹੁੰਦੀ ਸੀ ਵਿਚੋਂ ਸਵੇਰੇ ਲੋਕਾਂ ਨੇ ਧੂੰਆਂ ਨਿਕਲਦਿਆਂ ਦੇਖਿਆ ਤੇ ਤੁਰੰਤ ਫੈਕਟਰੀ ਮਾਲਕਾਂ ਨੂੰ ਸੂਚਿਤ ਕੀਤਾ ਗਿਆ। ਖਬਰ ਮਿਲਣ ਤੇ ਰਾਜਪੁਰਾ ਨਗਰ ਕੌਂਸਿਲ ਦੀਆਂ 3 ਅਤੇ ਹੋਰ ਨੇੜਲੇ ਸ਼ਹਿਰਾਂ ਤੋਂ ਆਈਆਂ ਕੁੱਲ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਇੰਨੀ ਫੈਲ ਗਈ ਸੀ ਕਿ ਫਾਇਰਮੈਨਾਂ ਸਮੇਤ ਨਗਰ ਕੌਂਸਲ ਦੇ ਅਧਿਕਾਰੀ ਵੀ ਇਸਤੇ ਕਾਬੂ ਨਹੀਂ ਪਾ ਸਕੇ। ਉਹਨਾਂ ਦੱਸਿਆ ਕਿ ਸਵੇਰੇ 5.30 ਵਜੇ ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ ਤੇ 60—70 ਵਾਰ ਖਾਲੀ ਗੱਡੀਆਂ ਦੁਬਾਰਾ ਪਾਣੀ ਭਰ ਕੇ ਲਿਆਂਦੀਆਂ ਗਈਆਂ। ਖਬਰ ਮਿਲਣ ਤੱਕ ਕਾਰਵਾਈ ਚੱਲ ਰਹੀ ਸੀ। ਕਿਸੇ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਸੀ। ਫੈਕਟਰੀ ਮਾਲਕ ਨੇ ਦੱਸਿਆ ਕਿ ਉਸ ਦਾ ਕਰੋੜਾਂ ਰੁਪਏ ਦਾ ਸਮਾਨ ਇਸ ਵਿਚ ਸੜ ਗਿਆ ਹੈ।
ਰਾਜਪੁਰਾ ਨੇੜੇ ਇੱਕ ਫੈਕਟਰੀ ’ਚ ਲੱਗੀ ਭਿਆਨਕ ਅੱਗ ਕਰੋੜਾਂ ਦਾ ਸਮਾਨ ਸੜ ਕੇ ਸੁਆਹ !
RELATED ARTICLES









