Home ਪਟਿਆਲਾ ਅਪਡੇਟ ਕਿਸਾਨਾਂ ਨੂੰ ਮੁੜ ਖੜ੍ਹੇ ਕਰਨ ਦੇ ਪੰਜਾਬ ਸਰਕਾਰ ਦੇ ਸਿਰਫ ਲਾਅਰੇ—ਚੰਦੂਮਾਜਰਾ

ਕਿਸਾਨਾਂ ਨੂੰ ਮੁੜ ਖੜ੍ਹੇ ਕਰਨ ਦੇ ਪੰਜਾਬ ਸਰਕਾਰ ਦੇ ਸਿਰਫ ਲਾਅਰੇ—ਚੰਦੂਮਾਜਰਾ

0

ਪਟਿਆਲਾ/ਸਨੌਰ 6 ਅਕਤੂਬਰ 2025 (ਸ਼ਹੀਦ—ਏ—ਆਜ਼ਮ ਬਿਓਰੋ): ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਕਿਸਾਨਾਂ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਸਰਕਾਰ ਪੰਜਾਬ ਦੇ ਹੜ੍ਹ ਪੀੜਿ੍ਹਤ ਕਿਸਾਨਾਂ ਦੀ ਜਿੰਦਗੀ ਸੁਧਾਰਨ ਦੇ ਸਿਰਫ ਸੁਪਨੇ ਵਿਖਾ ਰਹੀ ਹੈ। ਉਹ ਇਹਨਾਂ ਹਾਲਾਤਾਂ ਵਿੱਚ ਕਿਸਾਨਾਂ ਦੀ ਬਾਂਹ ਫੜ੍ਹਣ ਵਿੱਚ ਨਾਕਾਮ ਰਹੀ ਹੈ।

ਸਨੌਰ ਦੀਆਂ ਮੰਡੀਆਂ ਦੇ ਦੌਰੇ ਦੌਰਾਨ ਉਹਨਾਂ ਕਿਹਾ ਕਿ ਮੰਡੀਆਂ ਦੀ ਹਾਲਤ ਦਿਨ ਪ੍ਰਤੀ ਦਿਨ ਤਰਸਯੋਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਵੱਲ ਧਿਆਨ ਨਾ ਦੇ ਕੇ ਆਪਣੇ ਨਿੱਜੀ ਮਾਮਲਿਆਂ ਵੱਲ ਲੱਗੇ ਹੋਏ ਹਨ। ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਹੜ੍ਹਾਂ, ਫੇਰ ਝੋਨੇ ਦੀ ਝਾੜ ਦੇ ਘਾਟੇ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਕਿਸਾਨਾਂ ਲਈ ਸਰਕਾਰ ਨੂੰ ਮੁਆਵਜ਼ੇ ਤੇ ਬੋਨਸ ਦੇਣਾ ਚਾਹੀਦਾ ਹੈ।

Exit mobile version